NCB ਨੇ ਅਦਾਲਤ ’ਚ ਰੀਆ ਚੱਕਰਵਰਤੀ ਅਤੇ ਸ਼ੌਵਿਕ ’ਤੇ ਦਰਜ ਕੀਤੇ ਦੋਸ਼, 12 ਜੁਲਾਈ ਨੂੰ ਹੋਵੇਗੀ ਸੁਣਵਾਈ
Thursday, Jun 23, 2022 - 11:05 AM (IST)
ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਫ਼ਲੈਟ ’ਚ ਮ੍ਰਿਤਕ ਪਾਇਆ ਗਿਆ ਸੀ। ਅਦਾਕਾਰ ਨੂੰ ਇਸ ਦੁਨੀਆ ਨੂੰ ਛੱਡੇ ਦੋ ਸਾਲ ਹੋ ਗਏ ਸਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਡਰੱਗਜ਼ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਚ NCB ਨੇ ਅਦਾਕਾਰ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਇਸ ਤੋਂ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹੁਣ NCB ਨੇ ਅਦਾਲਤ ’ਚ ਰਿਆ ਅਤੇ ਉਸ ਦੇ ਭਰਾ ਸ਼ੌਵਿਕ ਖ਼ਿਲਾਫ਼ ਅਦਾਲਤ ’ਚ ਦੋਸ਼ ਦਾਇਰ ਕੀਤੇ ਹਨ।ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ 2022 ਨੂੰ ਹੋਵੇਗੀ। ਹਾਲਾਂਕਿ ਅਦਾਲਤ ਨੇ ਅਜੇ ਰਿਆ ਦੇ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਹਨ।
ਸਪੇਸ਼ਲ ਪਬਲਿਕ ਪ੍ਰੌਸੀਕਿਊਟਰ ਅਤੁਲ ਸਰਪੰਦੇ ਨੇ ਕਿਹਾ ਕਿ ‘ਸਾਰੇ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ’ਚ ਦੋਸ਼ ਤੈਅ ਕੀਤੇ ਗਏ ਹਨ।ਰੀਆ ਚੱਕਰਵਰਤੀ ਅਤੇ ਸ਼ੌਵਿਕ ਨਸ਼ੇ ਦੀ ਵਰਤੋਂ ਕਰਦੇ ਸਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਲਈ ਇਸ ਦਾ ਵਪਾਰ ਕਰਦੇ ਸਨ। ਅਦਾਲਤ ਸਾਰੇ ਦੋਸ਼ੀਆਂ ’ਤੇ ਦੋਸ਼ ਤੈਅ ਕਰਨ ਵਾਲੀ ਸੀ ਪਰ ਅਜਿਹਾ ਨਾ ਹੋ ਸਕਿਆ ਕਿਉਂਕਿ ਕੁਝ ਦੋਸ਼ੀਆਂ ਨੇ ਡਿਸਚਾਰਜ ਅਰਜ਼ੀਆਂ ਦਾਇਰ ਕੀਤੀਆਂ ਹਨ।’
ਅਦਾਲਤ ਨੇ ਕਿਹਾ ਕਿ ‘ਜਦੋਂ ਤੱਕ ਡਿਸਚਾਰਜ ਅਰਜ਼ੀ ’ਤੇ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਦੋਸ਼ ਤੈਅ ਨਹੀਂ ਕੀਤੇ ਜਾ ਸਕਦੇ ਹਨ। ਬੁੱਧਵਾਰ ਦੀ ਕਾਰਵਾਈ ਦੌਰਾਨ ਰੀਆ ਚੱਕਰਵਰਤੀ ਅਤੇ ਉਸ ਦਾ ਭਰਾ ਸ਼ੌਵਿਕ ਚੱਕਰਵਰਤੀ ਅਦਾਲਤ ’ਚ ਮੌਜੂਦ ਸਨ। ਵਿਸ਼ੇਸ਼ ਜੱਜ ਵੀਜੀ ਰਘੂਵੰਸ਼ੀ ਹੁਣ ਇਸ ਮਾਮਲੇ ਦੀ ਸੁਣਵਾਈ 12 ਜੁਲਾਈ ਨੂੰ ਕਰਨਗੇ।
ਇਹ ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼
ਦੱਸ ਦੇਈਏ ਕਿ 2 ਸਾਲ ਤੋਂ NCB, CBI ਅਤੇ ED ਸੁਸ਼ਾਂਤ ਕੇਸ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਇਹ ਕੇਸ ਸੁਲਝਿਆਂ ਨਹੀਂ ਹੈ।