Drug Case : ਅਰਜੁਨ ਰਾਮਪਾਲ ਤੱਕ ਪਹੁੰਚੀ CBI, ਪ੍ਰੇਮਿਕਾ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ

Monday, Oct 19, 2020 - 01:48 PM (IST)

Drug Case : ਅਰਜੁਨ ਰਾਮਪਾਲ ਤੱਕ ਪਹੁੰਚੀ CBI, ਪ੍ਰੇਮਿਕਾ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ (ਬਿਊਰੋ) — ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਐਂਗਲ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਐਂਟਰੀ ਹੋਈ। ਇਸ ਮਾਮਲੇ 'ਚ ਹੁਣ ਤੱਕ 22 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਵੀ ਹੋ ਚੁੱਕੀ ਹੈ। ਹੁਣ ਇਸ ਮਾਮਲੇ 'ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਖ਼ਬਰਾਂ ਮੁਤਾਬਕ, ਸੁਸ਼ਾਂਤ-ਰੀਆ ਚੱਕਰਵਰਤੀ ਡਰੱਗ ਕੇਸ 'ਚ ਐੱਨ. ਸੀ. ਬੀ. ਨੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬ੍ਰਿਏਲਾ ਦੇ ਭਰਾ ਅਗਿਸੀਆਲੋਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦਈਏ ਕਿ ਐੱਨ. ਸੀ. ਬੀ. ਨੇ ਉਸ ਤੋਂ ਹਸ਼ੀਸ਼ ਤੇ ਐਲਪ੍ਰਾਜੋਲਮ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਗਿਸੀਆਲੋਸ ਦੀ ਡਰੱਗ ਡੀਲਿੰਗ 'ਚ ਸ਼ਾਮਲ ਸੀ। ਨਸ਼ੇ ਦੇ ਮਾਮਲੇ 'ਚ ਐੱਨ. ਸੀ. ਬੀ. 22 ਲੋਕਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਸੀ। ਹੁਣ ਅਗਿਸੀਆਲੋਸ ਦੇ ਰੂਪ ਨੇ ਐੱਨ. ਸੀ. ਬੀ. ਨੇ 23ਵੇਂ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ. ਸੀ. ਬੀ. ਦੇ ਸੂਤਰਾਂ ਮੁਤਾਬਕ, ਅਗਿਸੀਆਲੋਸ ਦਾ ਉਨ੍ਹਾਂ ਨਸ਼ਾ ਤਸਕਰਾਂ ਨਾਲ ਸਬੰਧ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
 


author

sunita

Content Editor

Related News