NCB ਨੇ ਨਾਇਜੀਰੀਆਈ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ, ਨਸ਼ੇ ਦੀਆਂ ਮਿਲੀਆਂ 40 ਗੋਲੀਆਂ

10/08/2021 10:55:29 AM

ਮੁੰਬਈ (ਬਿਊਰੋ) : ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਇਕ ਕਰੂਜ਼ 'ਤੇ ਰੇਵ ਪਾਰਟੀ ਦਾ ਪਰਦਾਫਾਸ਼ ਕਰਨ ਦੇ ਮਾਮਲੇ 'ਚ ਇਕ ਨਾਇਜੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ ਲੋਕਾਂ ਦੀ ਸੰਖਿਆਂ ਹੁਣ 18 ਹੋ ਗਈ ਹੈ, ਜਿਸ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਸ਼ਾਮਲ ਹੈ। ਨਾਇਜੀਰੀਆਈ ਨਾਗਰਿਕ ਚਿਨੇਦੂ ਇਗਵੇ ਨੂੰ ਅੰਧੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਐਕਸਟਸੀ ਦੀਆਂ 40 ਗੋਲੀਆਂ ਮਿਲੀਆਂ। ਇਸ ਤੋਂ ਪਹਿਲਾਂ ਉਸ ਦਿਨ ਏਜੰਸੀ ਨੇ ਪਵਈ ਤੋਂ ਉਚਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਕੋਲੋਂ ਥੋੜੀ ਮਾਤਰਾ 'ਚ ਹਾਈਡ੍ਰੋਪੋਨਿਕ ਵੀਡ ਜਾਂ ਮਲਟੀ-ਸਟ੍ਰੇਨ ਕੈਨਬਿਸ ਜ਼ਬਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਕਈ ਦੇਸ਼ਾਂ 'ਚ ਫੈਲਿਆ ਹੈ ਸ਼ਾਹਰੁਖ ਖ਼ਾਨ ਦਾ 'ਸਾਮਰਾਜ', ਖਰਬਾਂ ਦੀ ਜਾਇਦਾਦ ਦੇ ਨੇ ਮਾਲਕ

14 ਦਿਨ ਦੀ ਨਿਆਂਇਕ ਹਿਰਾਸਤ 'ਚ 8 ਮੁਲਜ਼ਮ 
ਐੱਨ. ਸੀ. ਬੀ. ਦੀ ਇਕ ਟੀਮ ਨੇ ਸ਼ਨੀਵਾਰ ਮੁੰਬਈ ਕੋਲ ਸਮੁੰਦਰ 'ਚ ਇਕ ਕਰੂਜ਼ 'ਤੇ ਛਾਪੇਮਾਰੀ ਕੀਤੀ ਸੀ। ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਕਰੂਜ਼ 'ਤੇ ਚੱਲ ਰਹੀ ਇਕ ਪਾਰਟੀ 'ਚ ਡਰੱਗਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਏਜੰਸੀ ਨੇ ਛਾਪੇਮਾਰੀ ਦੌਰਾਨ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ, ਐੱਮ. ਡੀ. ਐੱਮ. ਏ. ਦੀਆਂ 22 ਗੋਲੀਆਂ, 5 ਗ੍ਰਾਮ ਐੱਮ. ਡੀ. ਅਤੇ 1.33 ਲੱਖ ਰੁਪਏ ਨਕਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਵੀਰਵਾਰ ਇਕ ਅਦਾਲਤ ਨੇ ਆਰੀਅਨ ਖ਼ਾਨ ਤੇ ਸੱਤ ਹੋਰ ਲੋਕਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਸੋਨਮ ਬਾਜਵਾ ਨਾਲ ਮਿਲ ਸ਼ਹਿਨਾਜ਼ ਗਿੱਲ ਨੇ ਕੁੱਟਿਆ ਦਿਲਜੀਤ ਦੋਸਾਂਝ, ਨਵੀਂ ਵੀਡੀਓ ਆਈ ਸਾਹਮਣੇ

ਐੱਨ. ਸੀ. ਬੀ. ਦੇ ਅਧਿਕਾਰੀਆਂ ਨੇ 2 ਅਕਤੂਬਰ ਨੂੰ ਲਗਜ਼ਰੀ ਜਹਾਜ਼ ਕਾਰਡੇਲਿਆ ਕਰੂਜ਼ 'ਤੇ ਇਕ ਰੇਵ ਪਾਰਟੀ 'ਚ ਛਾਪਾ ਮਾਰਿਆ ਸੀ ਅਤੇ ਆਰੀਅਨ ਤੇ 7 ਹੋਰਾਂ ਨੂੰ ਹਿਰਾਸਤ 'ਚ ਲਿਆ ਸੀ। ਇਸ ਛਾਪੇਮਾਰੀ ਨੇ ਬਾਲੀਵੁੱਡ ਦੇ ਨਾਲ ਹੀ ਸਿਆਸੀ ਹਲਕਿਆਂ 'ਚ ਇਕ ਸਨਸਨੀ ਪੈਦਾ ਕਰ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ

ਨੋਟ - ਡਰੱਗਸ ਕੇਸ 'ਚ ਹੋ ਰਹੀਆਂ ਗ੍ਰਿਫ਼ਤਾਰੀਆਂ ਸਬੰਧੀ ਤੁਹਾਡੇ ਕੀ ਨੇ ਵਿਚਾਰ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News