ਵਿਆਹ ਦੇ 4 ਮਹੀਨਿਆਂ ਬਾਅਦ ਮਾਪੇ ਬਣੇ ਨਯਨਤਾਰਾ ਤੇ ਵਿਗਨੇਸ਼ ਘਿਰੇ ਮੁਸੀਬਤ ’ਚ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

10/11/2022 11:17:56 AM

ਮੁੰਬਈ (ਬਿਊਰੋ)– ਸਾਊਥ ਦੇ ਮਸ਼ਹੂਰ ਸਿਤਾਰੇ ਨਯਨਤਾਰਾ ਤੇ ਵਿਗਨੇਸ਼ ਸ਼ਿਵਨ ਇਸ ਸਾਲ 9 ਜੂਨ, 2022 ਨੂੰ ਵਿਆਹ ਦੇ ਬੰਧਨ ’ਚ ਬੱਝੇ। ਇਨ੍ਹਾਂ ਦੋਵਾਂ ਦਾ ਵਿਆਹ ਖ਼ੂਬ ਸੁਰਖ਼ੀਆਂ ’ਚ ਰਿਹਾ। ਉਥੇ ਹੁਣ ਵਿਆਹ ਦੇ 4 ਮਹੀਨਿਆਂ ਬਾਅਦ ਇਹ ਦੋਵੇਂ ਜੁੜਵਾ ਬੱਚਿਆਂ ਦੇ ਮਾਪੇ ਬਣ ਗਏ ਹਨ। ਇਸ ਗੱਲ ਦੀ ਜਾਣਕਾਰੀ ਨਯਨਤਾਰਾ ਤੇ ਵਿਗਨੇਸ਼ ਨੇ ਜਿਵੇਂ ਹੀ ਪ੍ਰਸ਼ੰਸਕਾਂ ਨੂੰ ਦਿੱਤੀ ਤਾਂ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਅੱਗ ਵਾਂਗ ਫੈਲ ਗਈ।

ਇਸ ਖ਼ਬਰ ਤੋਂ ਬਾਅਦ ਲੋਕਾਂ ਦੇ ਮਨ ’ਚ ਨਯਨਤਾਰਾ ਤੇ ਵਿਗਨੇਸ਼ ਦੇ ਬੱਚਿਆਂ ਨੂੰ ਲੈ ਕੇ ਕਈ ਸਵਾਲ ਹਨ। ਇਥੋਂ ਤਕ ਕਿ ਟਵਿਟਰ ’ਤੇ ਵੀ ਜੰਗ ਛਿੜ ਗਈ। ਕੁਝ ਲੋਕ ਇਸ ਨੂੰ ਸਰੋਗੇਸੀ ਕਹਿ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਗੋਦ ਲੈਣਾ ਦੱਸ ਰਹੇ ਹਨ। ਉਥੇ ਹੁਣ ਇਸ ਮਾਮਲੇ ’ਚ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ।

ਟਵਿਟਰ ’ਤੇ ਨਯਨਤਾਰਾ ਤੇ ਵਿਗਨੇਸ਼ ਸ਼ਿਵਨ ਦੇ ਜੁੜਵਾ ਬੱਚਿਆਂ ਨੂੰ ਲੈ ਕੇ ਜੋ ਬਹਿਸ ਚੱਲ ਰਹੀ ਸੀ, ਉਸ ਨੇ ਸਰਕਾਰ ਦੇ ਮਨ ’ਚ ਵੀ ਸ਼ੱਕ ਪੈਦਾ ਕਰ ਦਿੱਤਾ ਹੈ। ਇਥੋਂ ਤਕ ਕਿ ਲੋਕਾਂ ਦੇ ਮਨ ’ਚ ਇਹ ਵੀ ਸਵਾਲ ਹਨ ਕਿ ਇਨ੍ਹਾਂ ਦੋਵਾਂ ਸਿਤਾਰਿਆਂ ਨੇ ਸਰੋਗੇਸੀ ਦੇ ਪ੍ਰੋਸੈੱਸ ਦੇ ਸਹੀ ਨਿਯਮ ਦਾ ਪਾਲਨ ਕੀਤਾ ਵੀ ਹੈ ਜਾਂ ਫਿਰ ਨਹੀਂ?

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਇਸ ਵਿਚਾਲੇ ਤਾਮਿਲਨਾਡੂ ਸਰਕਾਰ ਦੇ ਸਿਹਤ ਮੰਤਰੀ ਸੁਬ੍ਰਾਮਣਯਮ ਨੇ ਕਿਹਾ, ‘‘ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਬੱਚਿਆਂ ਨੂੰ ਲੈ ਕੇ ਸਰੋਗੇਸੀ ਦੇ ਨਿਯਮਾਂ ਦਾ ਪਾਲਨ ਕੀਤਾ ਗਿਆ ਸੀ ਜਾਂ ਫਿਰ ਨਹੀਂ।’’ ਜਾਣਕਾਰੀ ਮੁਤਾਬਕ ਸਿਹਤ ਮੰਤਰੀ ਇਸ ਮਾਮਲੇ ’ਚ ਪੁੱਛਗਿੱਛ ਕਰਨਗੇ।

ਅਸਲ ’ਚ ਸਰੋਗੇਸੀ ਐਕਟ 2021 ਮੁਤਾਬਕ ਕਾਨੂੰਨੀ ਰੂਪ ਨਾਲ ਵਿਆਹੁਤਾ ਜੋੜੇ ਹੀ ਸਰੋਗੇਸੀ ਦੀ ਮਦਦ ਲੈ ਸਕਦੇ ਹਨ। ਅਜਿਹੇ ’ਚ ਨਯਨਤਾਰਾ ਤੇ ਵਿਗਨੇਸ਼ ਸ਼ਿਵਨ ਦੇ ਵਿਆਹ ’ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਇਨ੍ਹਾਂ ਦੋਵਾਂ ਨੇ 9 ਜੂਨ, 2022 ਯਾਨੀ ਸਿਰਫ 4 ਮਹੀਨੇ ਪਹਿਲਾਂ ਵਿਆਹ ਕਰਵਾਇਆ। ਅਜਿਹੇ ’ਚ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਵਾਂ ਨੇ ਵਿਆਹ ਦੀ ਰਜਿਸਟਰੀ ਸਮੇਂ ਸਿਰ ਕਰਵਾਈ ਸੀ ਜਾਂ ਫਿਰ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News