ਨਵਾਜ਼ੂਦੀਨ ਸਿੱਦੀਕੀ ਨੇ ਮੁੰਬਈ ਦੀ ਲੋਕਲ ਟ੍ਰੇਨ ’ਚ ਕੀਤਾ ਸਫਰ, ਲੋਕਾਂ ਨੇ ਕੀਤੀ ਤਾਰੀਫ਼

03/30/2022 5:44:11 PM

ਮੁੰਬਈ (ਬਿਊਰੋ)– ਅਦਾਕਾਰ ਨਵਾਜ਼ੂਦੀਨ ਸਿੱਦੀਕੀ ਬਾਲੀਵੁੱਡ ਦੇ ਟੌਪ ਕਲਾਕਾਰਾਂ ’ਚ ਸ਼ਾਮਲ ਹਨ ਪਰ ਇੰਨਾ ਵੱਡਾ ਸਟਾਰ ਬਣਨ ਤੋਂ ਬਾਅਦ ਵੀ ਨਵਾਜ਼ ਜ਼ਮੀਨ ਨਾਲ ਜੁੜੇ ਹੋਏ ਹਨ। ਇਸ ਦਾ ਸਬੂਤ ਹੈ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਨਵਾਜ਼ੂਦੀਨ ਦੀ ਨਵੀਂ ਵੀਡੀਓ, ਜਿਸ ’ਚ ਉਹ ਆਪਣੀ ਲਗਜ਼ਰੀ ਗੱਡੀ ਨੂੰ ਛੱਡ ਕੇ ਲੋਕਲ ਟ੍ਰੇਨ ’ਚ ਸਫਰ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਅਦਾਕਾਰ ਮੁੰਬਈ ਦੇ ਮੀਰਾ ਰੋਡ ’ਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਨੇ ਇਕ ਇਵੈਂਟ ’ਚ ਸ਼ਿਰਕਤ ਕਰਨੀ ਸੀ, ਜੋ ਉਥੋਂ ਕਾਫੀ ਦੂਰ ਸੀ। ਅਜਿਹੇ ’ਚ ਇਵੈਂਟ ’ਚ ਪਹੁੰਚਣ ਲਈ ਉਨ੍ਹਾਂ ਨੇ ਆਪਣੀ ਲਗਜ਼ਰੀ ਕਾਰ ਦੀ ਬਜਾਏ ਮੁੰਬਈ ਦੀ ਲੋਕਲ ਟ੍ਰੇਨ ਰਾਹੀਂ ਸਫਰ ਕੀਤਾ ਤਾਂ ਕਿ ਉਹ ਟ੍ਰੈਫਿਕ ’ਚ ਨਾ ਫਸਣ ਤੇ ਇਵੈਂਟ ’ਚ ਸਮੇਂ ’ਤੇ ਪਹੁੰਚ ਸਕਣ।

ਮੁੰਬਈ ਦੀ ਲੋਕਲ ਟ੍ਰੇਨ ’ਚ ਸਫਰ ਕਰਦਿਆਂ ਨਵਾਜ਼ੂਦੀਨ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਨਵਾਜ਼ੂਦੀਨ ਦੇ ਜ਼ਮੀਨ ਨਾਲ ਜੁੜੇ ਹੋਣ ਨੂੰ ਕਾਫੀ ਪਸੰਦ ਕਰ ਰਹੇ ਹਨ। ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਨਵਾਜ਼ੂਦੀਨ ਟੀ-ਸ਼ਰਟ ਤੇ ਟ੍ਰਾਊਜ਼ਰ ਪਹਿਨੇ ਰੇਲਵੇ ਪਲੇਟਫਾਰਮ ’ਤੇ ਚੱਲਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਸਫੈਦ ਮਾਸਕ ਲਗਾਇਆ ਹੈ ਤੇ ਐਨਕਾਂ ਵੀ ਪਹਿਨੀਆਂ ਹਨ। ਵੀਡੀਓ ’ਚ ਅੱਗੇ ਨਵਾਜ਼ੂਦੀਨ ਟ੍ਰੇਨ ’ਚ ਬੈਠੇ ਦਿਖਾਈ ਦੇ ਰਹੇ ਹਨ। ਕੰਮਕਾਜ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਜਲਦ ਹੀ ਫ਼ਿਲਮ ‘ਹੀਰੋਪੰਤੀ 2’ ’ਚ ਨਜ਼ਰ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News