75 ਰੁਪਏ ’ਚ ਵਿਕ ਰਹੀਆਂ ਨੇ 2ਡੀ ਤੇ 3ਡੀ ਫ਼ਿਲਮਾਂ ਦੀਆਂ ਟਿਕਟਾਂ, ਸ਼ੋਅ ਹੋ ਰਹੇ ਸੋਲਡ ਆਊਟ

09/21/2022 10:56:28 AM

ਜਲੰਧਰ (ਬਿਊਰੋ)– 23 ਸਤੰਬਰ ਨੂੰ ਨੈਸ਼ਨਲ ਸਿਨੇਮਾ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਹਰ ਫ਼ਿਲਮ ਦੀ ਟਿਕਟ 75 ਰੁਪਏ ਰੱਖੀ ਗਈ ਹੈ। ਭਾਵੇਂ ਉਹ ਪੰਜਾਬੀ ਹੋਵੇ, ਹਿੰਦੀ ਜਾਂ ਫਿਰ ਅੰਗਰੇਜ਼ੀ।

ਕੁਝ ਘੰਟੇ ਪਹਿਲਾਂ ਹੀ ਫ਼ਿਲਮਾਂ ਦੀ 23 ਸਤੰਬਰ ਨੂੰ ਲੈ ਕੇ ਐਡਵਾਂਸ ਬੁਕਿੰਗ ਸ਼ੁਰੂ ਹੋਈ ਹੈ ਤੇ ਲੋਕਾਂ ਵਲੋਂ ਧੜੱਲੇ ਨਾਲ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਹਨ। ਗੱਲ ਕਰੀਏ 23 ਸਤੰਬਰ ਨੂੰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ‘ਚੁੱਪ’ ਤੇ ‘ਧੋਖਾ’ ਦੀ ਤਾਂ ਇਨ੍ਹਾਂ ਦੇ ਸ਼ੋਅਜ਼ ਹਾਊਸਫੁੱਲ ਹੁੰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਹੋਇਆ ਦਿਹਾਂਤ, ਦਿੱਲੀ 'ਚ ਲਏ ਆਖ਼ਰੀ ਸਾਹ

ਉਥੇ 9 ਸਤੰਬਰ ਨੂੰ ਰਿਲੀਜ਼ ਹੋਈ ‘ਬ੍ਰਹਮਾਸਤਰ’ ਦੇ ਸ਼ੋਅਜ਼ ਵੀ ਹਾਊਸਫੁੱਲ ਹੋ ਰਹੇ ਹਨ। ਨਾਲ ਹੀ 2009 ’ਚ ਰਿਲੀਜ਼ ਹੋਈ ਮਸ਼ਹੂਰ ਹਾਲੀਵੁੱਡ ਫ਼ਿਲਮ ‘ਅਵਤਾਰ’ ਨੂੰ ਵੀ 23 ਸਤੰਬਰ ਨੂੰ ਰੀ-ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਨੈਸ਼ਨਲ ਸਿਨੇਮਾ ਡੇਅ ਵਾਲੇ ਦਿਨ ਸਿਨੇਮਾਘਰਾਂ ’ਚ ਖ਼ੂਬ ਰੌਣਕਾਂ ਲੱਗਣ ਵਾਲੀਆਂ ਹਨ।

ਦੱਸ ਦੇਈਏ ਕਿ ਪਹਿਲਾਂ ਨੈਸ਼ਨਲ ਸਿਨੇਮਾ ਡੇਅ 16 ਸਤੰਬਰ ਨੂੰ ਮਨਾਇਆ ਜਾਣਾ ਸੀ ਪਰ ‘ਬ੍ਰਹਮਾਸਤਰ’ ਦੀ ਸਫਲਤਾ ਦੇ ਚਲਦਿਆਂ ਸਿਨੇਮਾਘਰਾਂ ਦੇ ਮਾਲਕਾਂ ਵਲੋਂ ਇਸ ਨੂੰ ਇਕ ਹਫ਼ਤਾ ਅੱਗੇ ਪਾ ਦਿੱਤਾ ਗਿਆ।

ਨੋਟ– ਨੈਸ਼ਨਲ ਸਿਨੇਮਾ ਡੇਅ ਵਾਲੇ ਦਿਨ ਤੁਸੀਂ ਕਿਹੜੀ ਫ਼ਿਲਮ ਦੇਖਣ ਜਾਣ ਵਾਲੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News