pics : ਦੁਬਈ ਤੋਂ ਮਸਤੀ ਕਰ ਕੇ ਪਰਤੀ ਨਰਗਿਸ ਫਾਖਰੀ
Monday, Jan 04, 2016 - 02:38 PM (IST)

ਮੁੰਬਈ— ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਦੁਬਈ ਤੋਂ ਵਾਪਸ ਪਰਤ ਆਈ ਹੈ। ਉਸਨੇ ਉਥੇ ਸਕਾਈ ਡਾਈਵਿੰਗ ਅਤੇ ਹੌਸਲੇ ਵਾਲੀਆਂ ਖੇਡਾਂ ਖੇਡਣ ਤੋਂ ਇਲਾਵਾ ਉਥੇ ਬਹੁਤ ਸਾਰੀ ਮਸਤੀ ਕੀਤੀ। ਨਰਗਿਸ ਨੇ ਟਵਿੱਟਰ ''ਤੇ ਲਿਖਿਆ, ''''ਦੁਬਈ ''ਚ ਸਕਾਈ ਡਾਈਵਿੰਗ ਤੋਂ ਬਾਅਦ, ਇੱਥੇ ਐਕਸੀਲੀਰੇਟਿੰਗ ਤੋਂ ਛਾਲ ਮਾਰਨਾ ਕਾਫੀ ਰੋਮਾਂਚਕ ਸੀ।''''
ਇਸ ਤੋਂ ਇਲਾਵਾ ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ''ਤੇ ਵੀ ਸ਼ੇਅਰ ਕੀਤੀਆਂ ਹਨ। ਉਹ ਫਿਲਹਾਲ ਫਿਲਮ ''ਅਜਹਰ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ। ਨਰਗਿਸ ਇਸ ਤੋਂ ਪਹਿਲਾ ਫਿਲਮ ''ਰਾਕਸਟਾਰ'', ''ਮਦਰਾਸ ਕੈਫੇ'' ਅਤੇ ''ਫਟਾ ਪੋਸਟਰ ਨਿਕਲਾ ਹੀਰੋ'' ਵਰਗੀਆਂ ਫਿਲਮਾਂ ''ਚ ਸ਼ਾਨਦਾਰ ਭੂਮਿਕਾ ਨਿਭਾਅ ਚੁੱਕੀ ਹੈ।