ਫ਼ਿਲਮ ‘ਦਸਰਾ’ ਦੀ ਸ਼ੂਟਿੰਗ ਲਈ ਮੈਨੂੰ 2 ਘੰਟੇ ਲੱਗਦੇ ਸਨ ਤਿਆਰ ਹੋਣ ਲਈ : ਨਾਨੀ

Wednesday, Mar 29, 2023 - 11:14 AM (IST)

ਫ਼ਿਲਮ ‘ਦਸਰਾ’ ਦੀ ਸ਼ੂਟਿੰਗ ਲਈ ਮੈਨੂੰ 2 ਘੰਟੇ ਲੱਗਦੇ ਸਨ ਤਿਆਰ ਹੋਣ ਲਈ : ਨਾਨੀ

ਪਿਛਲੇ ਕੁਝ ਸਾਲਾਂ ਤੋਂ ਦਰਸ਼ਕਾਂ ਵਿਚ ਸਾਊਥ ਦੀਆਂ ਫ਼ਿਲਮਾਂ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸਾਊਥ ਇੰਡਸਟਰੀ ਦੇ ਨੈਚੁਰਲ ਸੁਪਰਸਟਾਰ ਨਾਨੀ ਆਪਣੀ ਫ਼ਿਲਮ ‘ਦਸਰਾ’ ਵਿਚ ਐਕਸ਼ਨ ਅੰਦਾਜ਼ ’ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਇਹ ਫ਼ਿਲਮ 30 ਮਾਰਚ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਤਿਆਰ ਹੈ। ਇਸ ਕੜੀ ਵਿਚ ਨਾਨੀ ਫ਼ਿਲਮ ਦੀ ਪ੍ਰੋਮੋਸ਼ਨ ਲਈ ਸਿਟੀ ਟੂਰ ਵਿਚ ਬਿਜ਼ੀ ਹਨ। ਫ਼ਿਲਮ ਦਾ ਨਿਰਦੇਸ਼ਨ ਸ਼੍ਰੀਕਾਂਤ ਓਡੇਲਾ ਨੇ ਕੀਤਾ ਹੈ। ਫ਼ਿਲਮ ਵਿਚ ਨਾਨੀ ਤੋਂ ਇਲਾਵਾ ਕੀਰਤੀ ਸੁਰੇਸ਼, ਸਾਈਂ ਕੁਮਾਰ ਅਤੇ ਸ਼ਾਈਨ ਟਾਮ ਚਾਕੋ ਵੀ ਲੀਡ ਰੋਲ ਵਿਚ ਨਜ਼ਰ ਆ ਰਹੇ ਹਨ। ‘ਦਸਰਾ’ ਦੇ ਟ੍ਰੇਲਰ ਨੂੰ ਕਾਫ਼ੀ ਪਾਜ਼ੇਟਿਵ ਹੁੰਗਾਰਾ ਮਿਲ ਰਿਹਾ ਹੈ, ਦਰਸ਼ਕ ਨਾਨੀ ਨੂੰ ਐਕਸ਼ਨ ਅਵਤਾਰ ’ਚ ਦੇਖਣ ਲਈ ਐਕਸਾਈਟਿਡ ਹਨ। ਫ਼ਿਲਮ ਦੀ ਪ੍ਰੋਮੋਸ਼ਨ ਦੇ ਸਿਲਸਿਲੇ ਵਿਚ ਦਿੱਲੀ ਆਏ ਨਾਨੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਫਿਲਮ ਦੇ ਪ੍ਰੋਮੋਸ਼ਨ ਦੌਰਾਨ ਕਈ ਸ਼ਹਿਰਾਂ ਵਿਚ ਤੁਸੀਂ ਪਹਿਲੀ ਵਾਰ ਗਏ, ਤਜ਼ਰਬਾ ਕਿਵੇਂ ਦਾ ਰਿਹਾ?
-ਮੇਰੇ ਲਈ ਤਾਂ ਸਭ ਕੁਝ ਹੀ ਇੱਕਦਮ ਵੱਖਰਾ ਹੈ, ਬਹੁਤੀਆਂ ਥਾਵਾਂ, ਜੋ ਪਹਿਲਾਂ ਮੈਂ ਨਹੀਂ ਵੇਖੀਆਂ ਸਨ, ਉੱਥੇ ਜਾ ਕੇ ਕਾਫ਼ੀ ਚੰਗਾ ਲੱਗਾ, ਇੰਨੇ ਸਾਰੇ ਲੋਕਾਂ ਨੂੰ ਮਿਲਿਆ, ਸਭ ਦਾ ਪਿਆਰ, ਸਭ ਦੇ ਚਿਹਰਿਆਂ ’ਤੇ ਮੁਸਕੁਰਾਹਟ ਵੇਖ ਕੇ ਅੰਦਰੋਂ ਮਨ ਖੁਸ਼ ਹੋ ਗਿਆ। ਅਜੇ ਤਾਂ ਸਿਰਫ ਫ਼ਿਲਮ ਪ੍ਰੋਮੋਸ਼ਨ ਲਈ ਗਿਆ ਸੀ ਤਾਂ ਜ਼ਿਆਦਾ ਰੁਕ ਨਹੀਂ ਸਕਿਆ ਪਰ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਮੈਨੂੰ ਬ੍ਰੇਕ ਲੈ ਕੇ ਫਿਰ ਇੱਥੇ ਆਉਣਾ ਚਾਹੀਦਾ ਹੈ। ਉਂਝ ਤਾਂ ਮੈਂ ਕੰਮ ਲਈ ਗਿਆ ਸੀ ਪਰ ਹੁਣ ਮੈਂ ਇੱਥੇ ਸਿਰਫ ਆਨੰਦ ਮਾਨਣ ਲਈ ਆਉਣਾ ਚਾਹੁੰਦਾ ਹਾਂ। ਅਜੇ ਛੇਤੀ-ਛੇਤੀ ਦੇ ਚੱਕਰ ’ਚ ਚੰਗੀ ਤਰ੍ਹਾਂ ਚੀਜ਼ਾਂ ਵੇਖ ਨਹੀਂ ਸਕਿਆ।

ਫ਼ਿਲਮ ਦੇ ਟ੍ਰੇਲਰ ਵਿਚ ਤੁਹਾਡਾ ਲੁਕ ਵੇਖ ਕੇ ਲੱਗ ਰਿਹਾ ਹੈ ਕਿ ਤੁਹਾਡਾ ਕਿਰਦਾਰ ਕਿੰਨਾ ਚੈਲੇਜਿੰਗ ਰਿਹਾ ਹੋਵੇਗਾ, ਇਸ ਲਈ ਤੁਸੀਂ ਕਿਵੇਂ ਤਿਆਰੀ ਕੀਤੀ?
-ਇਸ ਫ਼ਿਲਮ ਵਿਚ ਜੋ ਮੇਰਾ ਕਿਰਦਾਰ ਹੈ ਉਹ ਫਿਜ਼ੀਕਲੀ ਅਤੇ ਮੈਂਟਲੀ ਦੋਵਾਂ ਤਰੀਕਿਆਂ ਨਾਲ ਕਾਫ਼ੀ ਮੁਸ਼ਕਿਲ ਸੀ ਪਰ ਮੈਨੂੰ ਅਜਿਹੇ ਕੰਮ ਕਰਨ ਵਿਚ ਕਾਫ਼ੀ ਮਜ਼ਾ ਆਉਂਦਾ ਹੈ। ਜਿਸ ਵਿਚ ਮੈਂ ਆਪਣੇ ਕੰਫਰਟੇਬਲ ਜਾਨਰ ਨੂੰ ਛੱਡ ਕੇ ਕੁਝ ਨਵਾਂ ਕਰਦਾ ਹਾਂ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਂਆਂ ਸਿੱਖਣ ਨੂੰ ਮਿਲਦੀਆਂ ਹਨ। ਮੈਨੂੰ ਸ਼ੂਟ ਲਈ ਤਿਆਰ ਹੋਣ ਵਿਚ ਹੀ ਕਰੀਬ ਡੇਢ ਤੋਂ ਦੋ ਘੰਟੇ ਲੱਗ ਜਾਂਦੇ ਸਨ। ਫਿਰ ਮੇਕਅਪ ਨੂੰ ਰਿਮੂਵ ਕਰਨਾ ਵੀ ਕਾਫ਼ੀ ਮੁਸ਼ਕਿਲ ਹੁੰਦਾ ਸੀ।

ਦੂਜਿਆਂ ਦੇ ਸੰਘਰਸ਼ ਕਰਨ ਨੂੰ ਲੈ ਕੇ ਤੁਹਾਡੀ ਕੀ ਅਪ੍ਰੋਚ ਹੈ?
-ਮੰਨ ਲਓ ਮੈਂ ਜਦੋਂ ਅਸਿਸਟੈਂਟ ਡਾਇਰੈਕਟਰ ਰਿਹਾ ਤਾਂ ਕਿਸੇ ਨੇ ਮੈਨੂੰ ਸਹੀ ਤਰ੍ਹਾਂ ਟਰੀਟ ਨਹੀਂ ਕੀਤਾ, ਫਿਰ ਜਦੋਂ ਮੇਰੇ ਅੰਡਰ ਕੋਈ ਕੰਮ ਕਰਨ ਆਵੇ ਤਾਂ ਮੈਂ ਇਹ ਸੋਚਾਂ ਕਿ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਹੋਇਆ, ਤਾਂ ਮੈਂ ਵੀ ਹੋਰਾਂ ਨਾਲ ਚੰਗਾ ਵਿਵਹਾਰ ਨਹੀਂ ਕਰਾਂਗਾ ਪਰ ਨਹੀਂ, ਤੁਹਾਨੂੰ ਇਹ ਨਹੀਂ ਸੋਚਣਾ ਹੈ, ਤੁਹਾਡੀ ਸੋਚ ਹੋਣੀ ਚਾਹੀਦੀ ਹੈ ਕਿ ਚਲੋ ਮੇਰੇ ਨਾਲ ਜੋ ਹੋਇਆ ਸੋ ਹੋਇਆ ਪਰ ਮੈਂ ਇਸ ਚੀਜ਼ ਨੂੰ ਆਪਣੇ ਪੱਧਰ ’ਤੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਕੋਈ ਵੱਡੀ ਗੱਲ ਨਹੀਂ ਹੈ, ਬੇਸਿਕ ਜਿਹੀਆਂ ਚੀਜ਼ਾਂ ਹਨ, ਬਸ ਸਾਨੂੰ ਚੰਗੇ ਤਰੀਕੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤੁਹਾਡੀ ਪਸੰਦੀਦਾ ਬਾਲੀਵੁੱਡ ਫ਼ਿਲਮ ਅਤੇ ਪਸੰਦੀਦੀ ਐਕਟ੍ਰੈੱਸ ਕੌਣ ਹੈ?
-ਹੱਸਦੇ ਹੋਏ ਨਾਨੀ ਕਹਿੰਦੇ ਹਨ ਮੈਨੂੰ ਅਮਿਤਾਭ ਸਰ ਦੀ ‘ਅਗਨੀਪਥ’ ਬਹੁਤ ਪਸੰਦ ਹੈ ਅਤੇ ਸ਼੍ਰੀਦੇਵੀ ਜੀ ਮੇਰੀ ਪਸੰਦੀਦਾ ਐਕਟ੍ਰੈੱਸ ਹਨ।

ਤੇਲੁਗੂ ਫ਼ਿਲਮ ਇੰਡਸਟਰੀ ਵਿਚ ਕਰੀਅਰ ਦੀ ਸ਼ੁਰੂਆਤ ਕਰਨਾ ਤੁਹਾਡੇ ਲਈ ਕਿੰਨਾ ਮੁਸ਼ਕਿਲ ਰਿਹਾ?
-ਦਰਅਸਲ, ਮਣੀਰਤਨਮ ਦੀਆਂ ਫ਼ਿਲਮਾਂ ਨੇ ਮੈਨੂੰ ਫ਼ਿਲਮਾਂ ਵਿਚ ਆਉਣ ਲਈ ਇੰਸਪਾਇਰ ਕੀਤਾ। ਇਸ ਤੋਂ ਬਾਅਦ ਮੈਂ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਿਆ। ਮੇਰੇ ਹਿਸਾਬ ਨਾਲ ਜ਼ਿੰਦਗੀ ਵਿਚ ਸੰਘਰਸ਼ ਕਰਨਾ ਵੀ ਕਾਫ਼ੀ ਜ਼ਰੂਰੀ ਹੁੰਦਾ ਹੈ। ਇਹ ਅੰਤ ਤੱਕ ਤੁਹਾਡੇ ਨਾਲ ਰਹਿੰਦਾ ਹੈ, ਤੁਹਾਨੂੰ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਤੁਸੀਂ ਕਿੱਥੋਂ ਕਿੱਥੇ ਤੱਕ ਦਾ ਸਫਰ ਤੈਅ ਕੀਤਾ ਹੈ ਅਤੇ ਜੋ ਵੀ ਲੋਕ ਸਿਨੇਮਾ ਵਿਚ ਆਉਣਾ ਚਾਹੁੰਦੇ ਹਨ ਅਤੇ ਲੋਕਾਂ ਦੇ ਸੰਘਰਸ਼ ਨੂੰ ਵੇਖ ਕੇ ਡੀਮੋਟਿਵੇਟ ਹੋ ਜਾਂਦੇ ਹਨ, ਉਨ੍ਹਾਂ ਲਈ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਸਿਰਫ ਆਪਣੇ ਗੋਲ ’ਤੇ ਫੋਕਸ ਕਰੋ, ਬਾਕੀ ਜੋ ਵੀ ਹੋ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ, ਕਿਉਂਕਿ ਜਦੋਂ ਮੈਂ ਅਸਿਸਟੈਂਟ ਡਾਇਰੈਕਟਰ ਸੀ, ਉਦੋਂ ਵੀ ਮੈਂ ਆਪਣੇ ਕੰਮ ਨੂੰ ਇੰਜੁਆਏ ਕਰਦਾ ਸੀ। ਅਗਲੇ ਦਿਨ ਸ਼ੂਟ ’ਤੇ ਜਾਣ ਲਈ ਕਾਫ਼ੀ ਐਕਸਾਈਟਿਡ ਰਹਿੰਦਾ ਸੀ, ਛੇਤੀ ਉਠ ਜਾਂਦਾ ਸੀ। ਜੇਕਰ ਤੁਸੀਂ ਸਿਰਫ ਚੰਗੀ ਚੀਜ਼ ਦੇ ਇੰਤਜ਼ਾਰ ਵਿਚ ਹੀ ਬੈਠੇ ਰਹੋਗੇ ਤਾਂ ਤੁਸੀਂ ਅੱਜ ਜੋ ਕੰਮ ਕਰ ਰਹੇ ਹੋ ਉਸ ਵਿਚ ਵੀ ਤੁਹਾਡਾ ਮਨ ਨਹੀਂ ਲੱਗੇਗਾ। ਤੁਸੀਂ ਜੋ ਵੀ ਅੱਜ ਕਰ ਰਹੇ ਹੋ ਇੰਜੁਆਏ ਕਰਦੇ ਹੋਏ ਕਰੋ, ਖੁਦ ’ਤੇ ਪੂਰਾ ਭਰੋਸਾ ਰੱਖੋ, ਖੁਦ ਨਾਲ ਪਿਆਰ ਕਰੋ ਅਤੇ ਆਪਣੇ ਸੁਪਨੇ ਨੂੰ ਸੱਚ ਕਰਨ ਲਈ ਕੰਮ ਕਰਦੇ ਰਹੋ। ਪਰ ਜਦੋਂ ਮਿਹਨਤੀ ਅਤੇ ਟੈਲੇਂਟਿਡ ਲੋਕਾਂ ਨੂੰ ਕੰਮ ਨਹੀਂ ਮਿਲਦਾ ਤਾਂ ਮੈਂ ਵੀ ਡੀਮੋਟਿਵੇਟ ਹੋ ਜਾਂਦਾ ਹਾਂ।

‘ਦਸਰਾ’ ਵਿਚ ਤੁਹਾਡਾ ਕਿਰਦਾਰ ਵੇਖ ਕੇ ਹਰ ਕੋਈ ਸਰਪ੍ਰਾਈਜ਼ਡ ਹੈ, ਤੁਹਾਡੇ ’ਤੇ ਆਪਣੇ ਕਰੈਕਟਰ ਦਾ ਕਿੰਨਾ ਇੰਪੈਕਟ ਪਿਆ ਹੈ?
-ਸਭ ਕੁਝ ਕਾਫ਼ੀ ਚੰਗਾ ਸੀ, ਕਰੈਕਟਰ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਅਸੀਂ ਡਾਇਰੈਕਟਰ ਨਾਲ ਡਿਸਕਸ ਕਰਦੇ ਸੀ, ਘਰ ਵਿਚ ਤਾਂ ਮੈਂ ਨਾਨੀ ਹੀ ਰਹਿੰਦਾ ਸੀ ਪਰ ਸੈੱਟ ’ਤੇ ਪੂਰੀ ਤਰ੍ਹਾਂ ਨਾਲ ਕਰੈਕਟਰ ਵਿਚ ਹੋਣਾ ਪੈਂਦਾ ਸੀ, ਕਿਉਂਕਿ ਇਹ ਕਿਰਦਾਰ ਬਹੁਤ ਇੰਟੈਂਸ ਹੈ। ਕਦੇ-ਕਦੇ ਇਸ ਕਾਰਨ ਮੈਂ ਥੱਕ ਵੀ ਜਾਂਦਾ ਸੀ, ਸੈੱਟ ’ਤੇ ਵੀ ਕਾਫ਼ੀ ਸੀਰੀਅਸ ਮਾਹੌਲ ਰਹਿੰਦਾ ਸੀ, ਤੁਸੀਂ ਫਿਲਮ ਵਿਚ ਮਜ਼ਾਕ ਮਸਤੀ ਨਹੀਂ ਕਰ ਸਕਦੇ। ਕੁਲ ਮਿਲਾ ਕੇ ਕਹਾਂ ਤਾਂ, ਰੋਮਾਂਟਿਕ ਅਤੇ ਹੋਰ ਤਰ੍ਹਾਂ ਦੀਆਂ ਫ਼ਿਲਮਾਂ ਦੇ ਕਿਰਦਾਰ ‘ਦਸਰਾ’ ਦੇ ਮੁਕਾਬਲੇ ਕਰਨਾ ਸੌਖਾ ਰਹਿੰਦਾ। ਮੈਨੂੰ ਸ਼ੁਰੂਆਤ ਤੋਂ ਹੀ ਪਤਾ ਸੀ ਕਿ ਇਹ ਕਰਨਾ ਮੇਰੇ ਲਈ ਮੁਸ਼ਕਿਲ ਹੈ ਪਰ ਅਜਿਹੀ ਫ਼ਿਲਮ ਦੀ ਸਕ੍ਰਿਪਟ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਜੋ ਤੁਹਾਨੂੰ ਹੋਰ ਜ਼ਿਆਦਾ ਐਕਸਪਲੋਰ ਕਰਨ ਵਿਚ ਮਦਦ ਕਰੇ ਅਤੇ ਇਸ ਫ਼ਿਲਮ ਦੀ ਸਕ੍ਰਿਪਟ ਅਜਿਹੀ ਹੀ ਸੀ।


author

sunita

Content Editor

Related News