ਨੰਦਿਨੀ ਦਾਜ ਪ੍ਰਥਾ ਨੂੰ ਚੁਣੌਤੀ ਦਿੰਦੀ ਹੈ ਤੇ ਬਦਲਾਅ ਲਈ ਆਵਾਜ਼ ਬੁਲੰਦ ਕਰਦੀ ਹੈ!
Thursday, Feb 15, 2024 - 11:03 AM (IST)
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਨਵੀਨਤਮ ਪੇਸ਼ਕਸ਼ ‘ਕੁਛ ਰੀਤ ਜਗਤ ਕੀ ਐਸੀ ਹੈ’ ਇਕ ਦਿਲਚਸਪ ਡਰਾਮਾ ਹੈ ਜਿੱਥੇ ਘਰੇਲੂ, ਉਤਸ਼ਾਹੀ ਤੇ ਜ਼ਿੰਮੇਵਾਰ ਨੰਦਿਨੀ ਦੇਸ਼ ’ਚ ਪ੍ਰਚਲਿਤ ਰਵਾਇਤੀ ਦਾਜ ਪ੍ਰਥਾ ਨੂੰ ਚੁਣੌਤੀ ਦਿੰਦੀ ਦਿਖਾਈ ਦਿੰਦੀ ਹੈ। ‘ਦਾਜ’ ਰਵਾਇਤ ਦੀ ਆੜ ਹੇਠ, ਉਹ ਕੀਮਤ ਹੈ ਜੋ ਇਕ ਔਰਤ ਆਪਣੀ ਇੱਜ਼ਤ ਲਈ ਅਦਾ ਕਰਦੀ ਹੈ ਤੇ ਨੰਦਿਨੀ ਦੀ ਸਖ਼ਤ ਮੰਗ ‘ਮੈਨੂੰ ਮੇਰਾ ਦਾਜ ਵਾਪਸ ਚਾਹੀਦਾ ਹੈ’ ਇਕ ਅਜਿਹੀ ਕਹਾਣੀ ਦਾ ਰਾਹ ਪੱਧਰਾ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ
‘ਕੁਛ ਰੀਤ ਜਗਤ ਕੀ ਐਸੀ ਹੈ’ ਦੇ ਕੇਂਦਰ ’ਚ ਮੀਰਾ ਦੇਵਸਥਲੇ ਦੁਆਰਾ ਨਿਭਾਇਆ ਗਿਆ ਨੰਦਿਨੀ ਦਾ ਕਿਰਦਾਰ ਹੈ। ਨੰਦਿਨੀ ਇਕ ਤਾਕਤ ਦਾ ਪ੍ਰਤੀਕ ਹੈ ਜੋ ਸਦੀਆਂ ਪੁਰਾਣੇ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੀ ਹੈ ਜੋ ਔਰਤਾਂ ਦੇ ਸਵੈ-ਮਾਣ ਨੂੰ ਘਟਾਉਂਦੇ ਹਨ। ਗੁਜਰਾਤੀ ਬੈਕਰਾਊਂਡ ਦਾ ਇਹ ਸ਼ੋਅ ਨੰਦਨੀ ਨੂੰ ਉਜਾਗਰ ਕਰਦਾ ਹੈ ਜਿਸਦਾ ਪਾਲਣ ਪੋਸ਼ਣ ਉਸਦੇ ਮਾਮਾ ਤੇ ਮਾਸੀ ਦੁਆਰਾ ਕੀਤਾ ਗਿਆ ਹੈ, ਜਿਨ੍ਹਾਂ ਦੀ ਭੂਮਿਕਾ ਜਗਤ ਰਾਵਤ ਤੇ ਸੇਜਲ ਝਾਅ ਦੁਆਰਾ ਨਿਭਾਈ ਗਈ ਹੈ। ਰਵਾਇਤਾਂ ਦੀਆਂ ਡੂੰਘੀਆਂ ਜੜ੍ਹਾਂ ’ਚ ਨੰਦਨੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੀ ਹੈ, ਪੜ੍ਹੀ-ਲਿਖੀ ਹੈ ਤੇ ਆਪਣੇ ਵਿਚਾਰਾਂ ’ਚ ਪ੍ਰਗਤੀਸ਼ੀਲ ਹੈ। ਉਸ ਦੀ ਮਾਂ ਨੇ ਉਸਨਨੂੰ ਸਿਖਾਇਆ ਹੈ ਕਿ ਜਿਹੜੀ ਗੱਲ ਉਸ ਨੂੰ ਸਮਝ ਨਹੀਂ ਆਉਂਦੀ, ਉਸ ’ਤੇ ਸਵਾਲ ਕਰੋ ਤੇ ਨੰਦਿਨੀ ਨਿਡਰ ਹੋ ਕੇ ਅਜਿਹਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਰੇਸ਼ਮ ਸਿੰਘ ਅਨਮੋਲ ਨੇ ਬੁਲੰਦ ਕੀਤੀ ਆਵਾਜ਼, ਕਿਹਾ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ
ਅਭਿਨੇਤਾ ਜਾਨ ਖਾਨ ਨੇ ਨੰਦਿਨੀ ਦੇ ਪਤੀ ਨਰੇਨ ਰਤਨਸ਼ੀ ਦੀ ਭੂਮਿਕਾ ਨਿਭਾਈ ਹੈ, ਜਦੋਂ ਕਿ ਅਭਿਨੇਤਾ ਧਰਮੇਸ਼ ਵਿਆਸ ਤੇ ਖੁਸ਼ੀ ਰਾਜਪੂਤ ਨੇ ਉਸਦੇ ਸਹੁਰੇ ਹੇਮਰਾਜ ਰਤਨਸ਼ੀ ਤੇ ਚੰਚਲ ਰਤਨਸ਼ੀ ਦੀ ਭੂਮਿਕਾ ਨਿਭਾਈ ਹੈ। ਇਹ ਸ਼ੋਅ ਇਕ ਸੰਤੁਸ਼ਟ ਵਿਆਹੁਤਾ ਜੀਵਨ ਦੀ ਪਿੱਠਭੂਮੀ ਦੇ ਬਾਵਜੂਦ, ਨੰਦਿਨੀ ਦੀ ਨਿਡਰਤਾ ਦੇ ਸਫ਼ਰ ਨੂੰ ਬਿਆਨ ਕਰਦਾ ਹੈ, ਕਿਉਂਕਿ ਉਹ ਆਪਣੇ ਸਹੁਰੇ ਤੇ ਦਾਜ ਦੀ ਪ੍ਰਥਾ ਦੇ ਵਿਰੁੱਧ ਖੜ੍ਹੀ ਹੁੰਦੀ ਹੈ ਤੇ ਹਿੰਮਤ ਇਕ ਦਿਲ ਨੂੰ ਛੂਹਣ ਵਾਲੀ ਮਿਸਾਲ ਕਾਇਮ ਕਰਦੀ ਹੈ। ‘ਕੁਛ ਰੀਤ ਜਗਤ ਕੀ ਐਸੀ ਹੈ’ 19 ਫਰਵਰੀ ਨੂੰ ਲਾਂਚ ਹੋਵੇਗਾ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8.30 ਵਜੇ ਸਿਰਫ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8