ਨਮਾਸ਼ੀ ਤੇ ਮੈਂ ਬਿਲਕੁਲ ਟੌਮ ਐਂਡ ਜੈਰੀ ਵਰਗੇ ਹਾਂ : ਅਮਰੀਨ

04/17/2023 10:53:05 AM

ਮੁੰਬਈ (ਵਿਸ਼ੇਸ਼)– ‘ਬੈਡ ਬੁਆਏ’ ਨਾਲ ਡੈਬਿਊ ਕਰਨ ਵਾਲੀ ਅਮਰੀਨ ਆਪਣੀ ਫ਼ਿਲਮ ਦਾ ਫਰਸਟ ਲੁੱਕ ਸਾਹਮਣੇ ਆਉਣ ਤੋਂ ਬਾਅਦ ਹੀ ਲੋਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੇ ਟਰੇਲਰ ’ਚ ਉਨ੍ਹਾਂ ਦੀ ਸ਼ਾਨਦਾਰ ਲੁੱਕ ਦੇ ਨਾਲ-ਨਾਲ ਪਰਦੇ ’ਤੇ ਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਨ ਦੀ ਉਨ੍ਹਾਂ ਦੀ ਯੋਗਤਾ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤੇ ਲੋਕ ਸਿਲਵਰ ਸਕ੍ਰੀਨ ’ਤੇ ਉਨ੍ਹਾਂ ਦੀ ਸ਼ੁਰੂਆਤ ਦੇਖਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਅਮਰੀਨ ਆਪਣੀ ਆਉਣ ਵਾਲੀ ਰੋਮਾਂਟਿਕ ਕਾਮੇਡੀ ‘ਬੈਡ ਬੁਆਏ’ ’ਚ ਮਿਥੁਨ ਚੱਕਰਵਰਤੀ ਦੇ ਪੁੱਤਰ ਨਮਾਸ਼ੀ ਚੱਕਰਵਰਤੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੈ, ਜਿਸ ਨੂੰ ਸਾਜਿਦ ਕੁਰੈਸ਼ੀ ਤੇ ਅੰਜੁਮ ਕੁਰੈਸ਼ੀ ਨੇ ਪ੍ਰੋਡਿਊਸ ਕੀਤਾ ਹੈ। ਨਮਾਸ਼ੀ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਅਮਰੀਨ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੈਂ ਇਕ ਇੰਟ੍ਰੋਵਰਟ ਹਾਂ ਤੇ ਨਮਾਸ਼ੀ ਇਕ ਐਕਸਟ੍ਰੋਵਰਟ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ ’ਚ ਸਾਡੇ ਕਿਰਦਾਰ ਬਿਲਕੁਲ ਅਜਿਹੇ ਹੀ ਹਨ, ਜਿਸ ਕਰਕੇ ਅਸੀਂ ਇਸ ਨੂੰ ਸੁੰਦਰਤਾ ਤੇ ਸਹਿਜਤਾ ਨਾਲ ਨਿਭਾਇਆ ਤੇ ਮੈਂ ਆਪਣੀ ਭੂਮਿਕਾ ਨਿਭਾਈ ਤੇ ਅੰਤ ’ਚ ਸਭ ਕੁਝ ਚੰਗੀ ਤਰ੍ਹਾਂ ਪੂਰਾ ਹੋ ਗਿਆ।’’

ਉਸ ਨੇ ਅੱਗੇ ਕਿਹਾ, ‘‘ਅਸੀਂ ਸੈੱਟ ’ਤੇ ਬਹੁਤ ਮਸਤੀ ਕੀਤੀ ਤੇ ਇਕ-ਦੂਜੇ ਨਾਲ ਕਈ ਪ੍ਰੈਂਕ ਵੀ ਕੀਤੇ, ਸੱਚ ਕਹਾਂ ਤਾਂ ਅਸੀਂ ਦੋਵੇਂ ਬਿਲਕੁਲ ਟੌਮ ਐਂਡ ਜੈਰੀ ਵਾਂਗ ਹਾਂ।’’ ‘ਬੈਡ ਬੁਆਏ’ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਦੋ ਨੌਜਵਾਨਾਂ ਦੇ ਦਿਲਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ-ਦੂਜੇ ਦੇ ਪਿਆਰ ’ਚ ਪੈ ਜਾਂਦੇ ਹਨ ਤੇ ਉਹ ਇਕ-ਦੂਜੇ ਦੇ ਨਾਲ ਖੁਸ਼ਹਾਲ ਰਹਿਣ ਲਈ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ਅੰਜੁਮ ਕੁਰੈਸ਼ੀ ਤੇ ਸਾਜਿਦ ਕੁਰੈਸ਼ੀ ਨੇ ਇਨਬਾਕਸ ਪਿਕਚਰਜ਼ ਦੇ ਬੈਨਰ ਹੇਠ ‘ਬੈਡ ਬੁਆਏ’ ਨੂੰ ਪ੍ਰੋਡਿਊਸ ਕੀਤਾ ਹੈ ਤੇ ਇਹ ਫ਼ਿਲਮ 28 ਅਪ੍ਰੈਲ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News