ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਅੱਜ ਹੋਵੇਗੀ ਮੰਗਣੀ? ਅਦਾਕਾਰ ਦੇ ਘਰ ਹੋਵੇਗਾ ਫੰਕਸ਼ਨ

Thursday, Aug 08, 2024 - 09:55 AM (IST)

ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦੀ ਅੱਜ ਹੋਵੇਗੀ ਮੰਗਣੀ? ਅਦਾਕਾਰ ਦੇ ਘਰ ਹੋਵੇਗਾ ਫੰਕਸ਼ਨ

ਮੁੰਬਈ- ਸਾਊਥ ਦਾ ਮਸ਼ਹੂਰ ਜੋੜਾ ਨਾਗਾ ਚੈਤੰਨਿਆ ਅਤੇ ਸਮੰਥਾ ਰੂਥ ਪ੍ਰਭੂ ਦੇ ਤਲਾਕ ਨੂੰ 3 ਸਾਲ ਹੋ ਗਏ ਹਨ। ਜਿੱਥੇ ਅਜੇ ਵੀ ਅਦਾਕਾਰਾ ਆਪਣੇ ਵਿਆਹ ਦਾ ਦਰਦ ਨਹੀਂ ਭੁੱਲ ਸਕੀ ਹੈ, ਉੱਥੇ ਹੀ ਚੈਤੰਨਿਆ ਨੇ ਦੂਜਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਤਲਾਕ ਦੇ ਸਿਰਫ 3 ਸਾਲ ਬਾਅਦ ਉਹ ਮੁੜ ਵਿਆਹ ਕਰਨ ਲਈ ਤਿਆਰ ਹੈ। ਖਬਰ ਹੈ ਕਿ ਨਾਗਾ ਚੈਤੰਨਿਆ ਲੰਬੇ ਸਮੇਂ ਤੋਂ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਰਿਲੇਸ਼ਨਸ਼ਿਪ 'ਚ ਹਨ ਅਤੇ ਹੁਣ ਦੋਵੇਂ ਇਸ ਰਿਸ਼ਤੇ ਨੂੰ ਨਵਾਂ ਨਾਂ ਦੇਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਅੱਜ ਯਾਨੀ 8 ਅਗਸਤ ਨੂੰ ਮੰਗਣੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਮਮਤਾ ਕੁਲਕਰਨੀ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ, ਡਰੱਗਜ਼ ਮਾਮਲੇ 'ਚ ਐੱਫ. ਆਈ. ਆਰ. ਰੱਦ

ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਦੀਆਂ ਇਕੱਠੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਨੇ ਦੋਹਾਂ ਦੇ ਪਿਆਰ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ। ਹੁਣ Reddit 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਾਗਾ ਅਤੇ ਸ਼ੋਭਿਤਾ ਦੀ ਮੰਗਣੀ ਅੱਜ ਯਾਨੀ 8 ਅਗਸਤ ਨੂੰ ਆਪਣੇ ਘਰ ਹੋ ਰਹੀ ਹੈ ਅਤੇ ਪਿਤਾ ਨਾਗਾਰਜੁਨ ਦੋਹਾਂ ਦੀ ਮੰਗਣੀ ਦੀ ਤਸਵੀਰ ਸ਼ੇਅਰ ਕਰਨਗੇ। ਮੰਗਣੀ ਦੀਆਂ ਖਬਰਾਂ ਦੇ ਵਿਚਕਾਰ, ਪ੍ਰਸ਼ੰਸਕ ਹੁਣ ਅਧਿਕਾਰਤ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਮੁੰਬਈ 'ਚ ਭਾਰੀ ਮੀਂਹ ਕਾਰਨ ਅਕਸ਼ੈ ਦੀ ਫਿਲਮ 'ਵੈਲਕਮ 3' ਦਾ ਸੈੱਟ ਹੋਇਆ ਤਬਾਹ, ਮੇਕਰਸ ਨੇ ਰੋਕੀ ਸ਼ੂਟਿੰਗ

ਸ਼ੋਭਿਤਾ ਧੂਲੀਪਾਲਾ ਨੇ 'ਦਿ ਨਾਈਟ ਮੈਨੇਜਰ' 'ਚ ਅਰਜੁਨ ਕਪੂਰ ਨਾਲ ਬਹੁਤ ਹੀ ਇੰਟੀਮੇਟ ਸੀਨ ਦਿੱਤੇ ਸਨ। ਜਦਕਿ ਨਾਗਾ ਚੈਤੰਨਿਆ ਸਾਊਥ ਦੇ ਮਸ਼ਹੂਰ ਅਦਾਕਾਰ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਨਾਗਾ ਚੈਤੰਨਿਆ ਅਤੇ ਸਮੰਥਾ ਰੂਥ ਪ੍ਰਭੂ ਦੋਵੇਂ ਇੱਕ ਵਾਰ ਫਿਰ ਇਕੱਠੇ ਆਉਣ। ਇਸ ਦੇ ਨਾਲ ਹੀ ਸਮੰਥਾ ਅਤੇ ਨਾਗਾ ਇਕ-ਦੂਜੇ ਦੀ ਜ਼ਿੰਦਗੀ ਤੋਂ ਬਹੁਤ ਦੂਰ ਚਲੇ ਗਏ ਹਨ ਅਤੇ ਅੱਗੇ ਵਧ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News