ਸੋਨੂੰ ਸੂਦ ਦੇ ਨਾਂ ’ਤੇ ਖੁੱਲ੍ਹੀ ਮਟਨ ਦੀ ਦੁਕਾਨ, ਅਦਾਕਾਰ ਨੇ ਦਿੱਤੀ ਮਜ਼ਦੇਾਰ ਪ੍ਰਤੀਕਿਰਿਆ

05/31/2021 11:37:31 AM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸੋਨੂੰ ਸੂਦ ਨੇ ਐਤਵਾਰ ਨੂੰ ਇਕ ਖ਼ਬਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਇਕ ਮਟਨ ਦੀ ਦੁਕਾਨ ਦਾ ਨਾਂ ਰੱਖਿਆ ਗਿਆ ਹੈ। ਸੋਨੂੰ ਨੇ ਤੇਲਗੂ ’ਚ ਇਕ ਸਮਾਚਾਰ ਵੀਡੀਓ ਤੇ ਪ੍ਰਤੀਕਿਰਿਆ ਪ੍ਰਗਟ ਕੀਤੀ ਜਿਸ ’ਚ ਕਿਹਾ ਗਿਆ ਹੈ ਕਿ ਤੇਲੰਗਾਨਾ ਦੇ ਕਰੀਮਨਗਰ ’ਚ ਉਨ੍ਹਾਂ ਦੇ ਨਾਂ ’ਤੇ ਇਕ ਮਟਨ ਦੀ ਦੁਕਾਨ ਦਾ ਨਾਂ ਰੱਖਿਆ ਗਿਆ ਹੈ। ਟਵਿਟਰ ’ਤੇ ਇਸ ਖ਼ਬਰ ’ਤੇ ਮਜ਼ਾਕੀਆ ਅੰਦਾਜ਼ ’ਚ ਪ੍ਰਕਿਰਿਆ ਦਿੰਦੇ ਹੋਏ ਅਦਾਕਾਰ ਨੇ ਲਿਖਿਆ ਕਿ ਮੈਂ ਸ਼ਾਕਾਹਾਰੀ ਹਾਂ’। ਮੇਰੇ ਨਾਂ ’ਤੇ ਮਟਨ ਦੀ ਦੁਕਾਨ ਹੈ? ਕੀ ਮੈਂ ਕੁਝ ਸ਼ਾਕਾਹਾਰੀ ਦੁਕਾਨ ਖੋਲ੍ਹਣ ’ਚ ਉਨ੍ਹਾਂ ਦੀ ਮਦਦ ਕਰ ਸਕਦਾ ਹਾਂ। 

 

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਵਿਚਾਰੇ ਅਦਾਕਾਰ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਕੰਸਟ੍ਰੇਟਰ ਅਤੇ ਹੋਰ ਜ਼ਰੂਰੀ ਉਪਕਰਣਾਂ ਦੀ ਵਿਵਸਥਾ ਕਰ ਰਹੇ ਹਨ। ਸੋਨੂੰ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਉਹ ਜੂਨ ’ਚ ਆਂਧਰਾ ਪ੍ਰਦੇਸ਼ ’ਚ ਕੁਝ ਆਕਸੀਜਨ ਪਲਾਂਟ ਸਥਾਪਿਤ ਕਰਨਗੇ। 
ਉਨ੍ਹਾਂ ਨੇ ਹਾਲ ਹੀ ’ਚ ਟਵੀਟ ਕੀਤਾ ਸੀ ਕਿ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਕਸੀਜਨ ਪਲਾਂਟਾਂ ਦਾ ਪਹਿਲਾਂ ਸੈੱਟ ਕੁਰਨੂਲ ਸਰਕਾਰੀ ਹਸਪਤਾਲ ’ਚ ਅਤੇ ਇਕ ਜ਼ਿਲ੍ਹਾ ਹਸਪਤਾਲ, ਆਤਮਾਕੁਰ, ਨੇੱਲੋਰ, ਏ.ਪੀ ’ਚ ਜੂਨ ਮਹੀਨੇ ’ਚ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਹੋਰ ਜ਼ਰੂਰਤਮੰਦ ਸੂਬਿਆਂ ’ਚ ਹੋਰ ਜ਼ਿਆਦਾ ਪਲਾਂਟ ਸਥਾਪਿਤ ਕੀਤੇ ਜਾਣਗੇ। ਇਹ ਸਮਾਂ ਪੇਂਡੂ ਭਾਰਤ ਦਾ ਸਮਰਥਨ ਕਰਨ ਦਾ ਸਮਾਂ ਹੈ। 

 


Aarti dhillon

Content Editor

Related News