ਸੰਗੀਤਕਾਰ ਸਚਿਨ ਅਹੂਜਾ ਦਾ ਫੈਨਜ਼ ਲਈ ਖ਼ਾਸ ਤੋਹਫਾ

Wednesday, Sep 04, 2024 - 03:52 PM (IST)

ਸੰਗੀਤਕਾਰ ਸਚਿਨ ਅਹੂਜਾ ਦਾ ਫੈਨਜ਼ ਲਈ ਖ਼ਾਸ ਤੋਹਫਾ

ਜਲੰਧਰ- ਪੰਜਾਬੀ ਸੰਗੀਤ ਦੇ ਖੇਤਰ 'ਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਸੰਗੀਤਕਾਰ ਸਚਿਨ ਅਹੂਜਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਫਿਰ ਬਤੌਰ ਸੰਗੀਤਕਾਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਨਾਲ ਸਜਿਆ ਗਾਣਾ 'ਅੱਖ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Jaswinder Brar (@jaswinderbrarofficial)

ਸੰਗੀਤਕ ਮਾਰਕੀਟ ਚ ਵੱਡੇ ਪੱਧਰ 'ਤੇ ਜਾਰੀ ਹੋਣ ਜਾ ਰਹੇ ਇਸ ਗਾਣੇ ਨੂੰ ਆਵਾਜ਼ ਉੱਚੀ ਹੇਕ ਦੀ ਮਾਲਕ ਅਤੇ ਬਾਕਮਾਲ ਗਾਇਕਾ ਜਸਵਿੰਦਰ ਬਰਾੜ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਆਪਣੇ ਹੀ ਘਰੇਲੂ ਸੰਗੀਤਕ ਲੇਬਲ ਅਧੀਨ ਇਹ ਗਾਣਾ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਵੱਲੋਂ 06 ਸਤੰਬਰ ਨੂੰ ਦੇਸ਼-ਵਿਦੇਸ਼ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Jaswinder Brar (@jaswinderbrarofficial)

ਸੰਗੀਤਕ ਗਲਿਆਰਿਆਂ 'ਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਬੋਲ ਗੁਰਤੇਜ ਉਗੋਕੇ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਸਚਿਨ ਅਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਠੇਠ ਦੇਸੀ ਮਾਹੌਲ ਅਧੀਨ ਬੁਣੇ ਗਏ ਇਸ ਗਾਣੇ ਨੂੰ ਗਾਇਕਾ ਜਸਵਿੰਦਰ ਬਰਾੜ ਵੱਲੋਂ ਅਪਣੇ ਚਿਰ ਪਰਿਚਤ ਪਰ ਨਿਵੇਕਲੇ ਅੰਦਾਜ਼ 'ਚ ਗਾਇਆ ਗਿਆ ਹੈ, ਜਿਸ ਦੇ ਸੰਗੀਤ ਅਤੇ ਸਟਾਲਨਵੀਰ ਵੱਲੋਂ ਫਿਲਮਾਏ ਵੀਡੀਓ 'ਚ ਕਈ ਨਵੇਂ ਰੰਗ ਸ਼ਾਮਿਲ ਕੀਤੇ ਗਏ ਹਨ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੇ ਸੰਗੀਤ ਅਤੇ ਗਾਇਕੀ ਦਾ ਅਹਿਸਾਸ ਕਰਵਾਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News