ਸੰਗੀਤਕਾਰ ਜੇਕਸ ਬੇਜੋਏ ਰਸ਼ਮੀਕਾ ਮੰਦਾਨਾ ਸਟਾਰਰ "ਮਾਈਸਾ" ਦੀ ਟੀਮ ''ਚ ਹੋਏ ਸ਼ਾਮਲ!

Thursday, Oct 16, 2025 - 04:36 PM (IST)

ਸੰਗੀਤਕਾਰ ਜੇਕਸ ਬੇਜੋਏ ਰਸ਼ਮੀਕਾ ਮੰਦਾਨਾ ਸਟਾਰਰ "ਮਾਈਸਾ" ਦੀ ਟੀਮ ''ਚ ਹੋਏ ਸ਼ਾਮਲ!

ਮੁੰਬਈ- ਮਸ਼ਹੂਰ ਸੰਗੀਤਕਾਰ ਜੇਕਸ ਬੇਜੋਏ ਰਸ਼ਮੀਕਾ ਮੰਦਾਨਾ ਸਟਾਰਰ "ਮਾਈਸਾ" ਦੀ ਟੀਮ ਵਿੱਚ ਸ਼ਾਮਲ ਹੋ ਗਏ ਹਨ। ਫਿਲਮ "ਮਾਈਸਾ" ਆਦਿਵਾਸੀ ਖੇਤਰਾਂ ਦੀਆਂ ਸੁੰਦਰ ਥਾਵਾਂ 'ਤੇ ਬਣਾਈ ਗਈ ਹੈ ਅਤੇ ਰਸ਼ਮੀਕਾ ਮੰਦਾਨਾ ਮੁੱਖ ਭੂਮਿਕਾ ਵਿੱਚ ਹੈ। ਫਿਲਮ ਨਿਰਮਾਤਾ ਅਪਡੇਟਸ ਸਾਂਝੇ ਕਰਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਬਣਾਈ ਰੱਖਿਆ ਹੈ।
ਹੁਣ ਉਨ੍ਹਾਂ ਨੇ ਇੱਕ ਨਵਾਂ ਅਪਡੇਟ ਸਾਂਝਾ ਕੀਤਾ ਹੈ, ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਸੰਗੀਤ ਨਿਰਦੇਸ਼ਕ ਅਤੇ ਪਲੇਬੈਕ ਗਾਇਕ ਜੇਕਸ ਬੇਜੋਏ "ਮਾਈਸਾ" ਦੀ ਟੀਮ ਵਿੱਚ ਸ਼ਾਮਲ ਹੋ ਰਹੇ ਹਨ। ਜੇਕਸ ਬੇਜੋਏ ਫਿਲਮ "ਮਾਈਸਾ" ਵਿੱਚ ਆਪਣਾ ਵਿਲੱਖਣ ਸੰਗੀਤ ਦੇਣਗੇ। ਹਾਲ ਹੀ ਵਿੱਚ "ਮਾਈਸਾ" ਦੇ ਨਿਰਮਾਤਾਵਾਂ ਨੇ ਫਿਲਮ ਦਾ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਰਸ਼ਮੀਕਾ ਮੰਦਾਨਾ ਨੂੰ ਇੱਕ ਸ਼ਕਤੀਸ਼ਾਲੀ ਲ਼ੁੱਕ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਖੂਨ ਨਾਲ ਰੰਗੇ ਚਿਹਰੇ, ਉਲਝੇ ਹੋਏ ਵਾਲਾਂ ਅਤੇ ਇੱਕ ਕੱਸ ਕੇ ਫੜੀ ਹੋਈ ਤਲਵਾਰ ਦੇ ਨਾਲ ਰਸ਼ਮੀਕਾ ਦੀ ਤੀਬਰਤਾ ਨੇ ਤੁਰੰਤ ਦਰਸ਼ਕਾਂ ਵਿੱਚ ਚਰਚਾ ਛੇੜ ਦਿੱਤੀ ਹੈ।


author

Aarti dhillon

Content Editor

Related News