''ਮਰਡਰ 4'' ''ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ, ਸ਼ੀਨਾ ਬੋਰਾ ਹੱਤਿਆ ਕਾਂਡ ''ਤੇ ਆਧਾਰਿਤ

Tuesday, Feb 16, 2016 - 09:09 AM (IST)

''ਮਰਡਰ 4'' ''ਚ ਨਜ਼ਰ ਆਉਣਗੇ ਇਮਰਾਨ ਹਾਸ਼ਮੀ, ਸ਼ੀਨਾ ਬੋਰਾ ਹੱਤਿਆ ਕਾਂਡ ''ਤੇ ਆਧਾਰਿਤ

ਮੁੰਬਈ : ਬਾਲੀਵੁੱਡ ਦੇ ਕਿਸਿੰਗ ਕਿੰਗ ਅਦਾਕਾਰ ਇਮਰਾਨ ਹਾਸ਼ਮੀ ਦੀ ਆਉਣ ਵਾਲੀ ਫਿਲਮ ''ਮਰਡਰ 4'' ਸ਼ੀਨਾ ਬੋਰਾ ਹੱਤਿਆ ਕਾਂਡ ''ਤੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਇਮਰਾਨ ਹਾਸ਼ਮੀ ਇਸ ਫਿਲਮ ''ਚ ਮੁਖ ਕਿਰਦਾਰ ''ਚ ਨਜ਼ਰ ਆਉਣਗੇ। ਖ਼ਬਰ ਅਨੁਸਾਰ ਇਹ ਫਿਲਮ ਸ਼ੀਨਾ ਬੋਰਾ ਹੱਤਿਆਕਾਂਡ ਤੋਂ ਕਾਫੀ ਮੇਲ ਖਾਂਦੀ ਹੈ। ਇਸ ਫਿਲਮ ਦੇ ਨਿਰਦੇਸ਼ਕ ਵਿਕਰਮ ਭੱਟ ਹਨ ਅਤੇ ਇਸ ਫਿਲਮ ''ਚ ਅਦਾਕਾਰਾ ਦੇ ਕਿਰਦਾਰ ਲਈ ਤਲਾਸ਼ ਸ਼ੁਰੂ ਹੋ ਗਈ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਮਰਾਨ ਹਾਸ਼ਮੀ ਨੇ ਇਸ ਫਿਲਮ ਦੀ ਸੀਰੀਜ਼ ''ਮਰਡਰ'', ''ਮਰਡਰ 2'' ''ਚ ਕੰਮ ਕੀਤਾ ਸੀ। ਇਸੇ ਫਿਲਮ ਦੀ ਤੀਜੀ ਸੀਰੀਜ਼ ''ਮਰਡਰ 3'' ''ਚ ਰਣਦੀਪ ਹੁੱਡਾ ਨੇ ਮੁਖ ਕਿਰਦਾਰ ਨਿਭਾਇਆ ਸੀ। ਹੁਣ ''ਮਰਡਰ'' ਸੀਰੀਜ਼ ਦੀ ਫਿਲਮ ''ਮਰਡਰ 4'' ''ਚ ਇਮਰਾਨ ਹਾਸ਼ਮੀ ਵਾਪਸੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇਮਰਾਨ ਇਸ ਤੋਂ ਇਲਾਵਾ ਵਿਕਰਮ ਭੱਟ ਦੀ ''ਰਾਕਾ ਰੀਲੋਡੇਡ'' ''ਚ ਵੀ ਕੰਮ ਕਰ ਰਹੇ ਹਨ, ਜੋ ਕਿ ''ਰਾਕਾ'' ਦਾ ਚੌਥਾ ਹਿੱਸਾ ਹੈ। ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਛੇਤੀ ਹੀ ਪੂਰੀ ਹੋ ਜਾਵੇਗੀ।   


Related News