‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਮਨਾਇਆ ਆਪਣਾ 13ਵਾਂ ਜਨਮ ਦਿਨ, ਦੇਖੋ ਖ਼ੂਬਸੂਰਤ ਤਸਵੀਰਾਂ

Friday, Jun 04, 2021 - 04:16 PM (IST)

‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਮਨਾਇਆ ਆਪਣਾ 13ਵਾਂ ਜਨਮ ਦਿਨ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਬਾਲੀਵੁੱਡ ’ਚ ਕਦਮ ਰੱਖਣ ਵਾਲੀ ਮੁੰਨੀ ਭਾਵ ਹਰਸ਼ੀਲੀ ਮਲਹੋਤਰਾ ਦਾ 3 ਜੂਨ ਨੂੰ ਜਨਮ ਦਿਨ ਸੀ। ਹਰਸ਼ੀਲੀ 13 ਸਾਲ ਦੀ ਹੋ ਗਈ ਹੈ। 

PunjabKesari
ਹਰਸ਼ੀਲੀ ਨੇ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ।

PunjabKesari
ਤਸਵੀਰਾਂ ’ਚ ਹਰਸ਼ੀਲੀ ਪਿੰਕ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹਰਸ਼ੀਲੀ ਨੇ ਸੈਂਡਲ ਪਹਿਣੇ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਹਰਸ਼ੀਲੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari
ਇਸ ਲੁੱਕ ’ਚ ਹਰਸ਼ੀਲੀ ਬਹੁਤ ਕਿਊਟ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਫ਼ਿਲਮ ‘ਬਜਰੰਗੀ ਭਾਈਜਾਨ’ ਤੋਂ ਪਹਿਲਾਂ ਹਰਸ਼ੀਲੀ ਸ਼ੋਅ ‘ਕੁਬੂਲ ਹੈ’ ’ਚ ਦਿਖੀ ਸੀ। ਇਸ ਤੋਂ ਬਾਅਦ ਹਰਸ਼ੀਲੀ ‘ਲੌਟ ਆਓ ਤ੍ਰਿਸ਼ਾ’ ’ਚ ਨਜ਼ਰ ਆਈ। ਹਰਸ਼ੀਲੀ ਨੇ ‘ਸਾਵਧਾਨ ਇੰਡੀਆ’ ਦੇ ਇਕ ਐਪੀਸੋਡ ’ਚ ਕੰਮ ਕੀਤਾ ਹੈ। 

PunjabKesari
ਹਰਸ਼ੀਲੀ ਕਈ ਟੀ.ਵੀ. ਐਡ ’ਚ ਵੀ ਦਿਖਾਈ ਦੇ ਚੁੱਕੀ ਹੈ। ਹਰਸ਼ੀਲੀ ਨੂੰ ਅਸਲੀ ਪਛਾਣ ਫ਼ਿਲਮ ‘ਬਜਰੰਗੀ ਭਾਈਜਾਨ’ ਨਾਲ ਮਿਲੀ। 

PunjabKesari


author

Aarti dhillon

Content Editor

Related News