‘ਤਾਰਕ ਮਹਿਤਾ...’ ਦੇ ਪ੍ਰਸ਼ੰਸਕਾਂ ਨੂੰ ਝਟਕਾ, ‘ਬਬੀਤਾ ਜੀ’ ਛੱਡ ਸਕਦੀ ਹੈ ਸ਼ੋਅ, ਇਸ ਰਿਐਲਿਟੀ ਸ਼ੋਅ ’ਚ ਆਵੇਗੀ ਨਜ਼ਰ!

05/23/2022 3:15:22 PM

ਮੁੰਬਈ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਰਸ਼ਕਾਂ ਦੇ ਸਭ ਤੋਂ ਮਨਪਸੰਦ ਸ਼ੋਅਜ਼ ’ਚੋਂ ਇਕ ਹੈ। ਇਸ ਸੀਰੀਅਲ ਦੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਇਕ ਖ਼ਾਸ ਲਗਾਅ ਹੈ ਪਰ ਹੁਣ ਨਵੀਂ ਰਿਪੋਰਟ ਇਸ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ। ਰਿਪੋਰਟ ਦੀ ਮੰਨੀਏ ਤਾਂ ਸ਼ੈਲੇਸ਼ ਲੋਢਾ ਤੋਂ ਬਾਅਦ ਹੁਣ ਸ਼ੋਅ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਮੁਨਮੁਨ ਦੱਤਾ ਵੀ ਇਸ ਸੀਰੀਅਲ ਨੂੰ ਅਲਵਿਦਾ ਕਹਿਣ ਵਾਲੀ ਹੈ।

‘ਤਾਰਕ ਮਹਿਤਾ...’ ਸ਼ੋਅ ’ਚ ਮੁਨਮੁਨ ਦੱਤਾ ਬਬੀਤਾ ਜੀ ਦੇ ਕਿਰਦਾਰ ’ਚ ਨਜ਼ਰ ਆਉਂਦੀ ਹੈ। ਉਸ ਨੂੰ ਆਪਣੇ ਇਸ ਕਿਰਦਾਰ ਤੋਂ ਖ਼ੂਬ ਪਛਾਣ ਮਿਲੀ ਹੈ। ਬਬੀਤਾ ਜੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਵੱਸਦੀ ਹੈ। ਅਜਿਹੇ ’ਚ ਮੁਨਮੁਨ ਦੱਤਾ ਦੇ ਸ਼ੋਅ ਛੱਡਣ ਨਾਲ ਦਰਸ਼ਕਾਂ ਦਾ ਦਿਲ ਟੁੱਟ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ 4 ਜੂਨ ਨੂੰ ਹੋਣ ਵਾਲੇ ਸ਼ੋਅ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਲੋਕਾਂ ਨੇ ਆਖੀਆਂ ਇਹ ਗੱਲਾਂ

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮੁਨਮੁਨ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਸ ਨੂੰ ‘ਬਿੱਗ ਬੌਸ ਓ. ਟੀ. ਟੀ.’ ਦੇ ਸੈਕਿੰਡ ਸੀਜ਼ਨ ਲਈ ਅਪ੍ਰੋਚ ਕੀਤੀ ਗਈ ਹੈ। ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਮੁਨਮੁਨ ਦੱਤਾ ‘ਬਿੱਗ ਬੌਸ ਓ. ਟੀ. ਟੀ.’ ’ਚ ਸ਼ਾਮਲ ਹੋਣ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਉਹ ਮਸ਼ਹੂਰ ਟੀ. ਵੀ. ਸ਼ੋਅ ‘ਤਾਰਕ ਮਹਿਤਾ...’ ਨੂੰ ਅਲਵਿਦਾ ਆਖ ਸਕਦੀ ਹੈ। ਹਾਲਾਂਕਿ ਇਸ ਬਾਰੇ ਫਿਲਹਾਲ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹਾਲਾਂਕਿ ਮੁਨਮੁਨ ਦੱਤਾ ਜੇਕਰ ‘ਬਿੱਗ ਬੌਸ ਓ. ਟੀ. ਟੀ.’ ’ਚ ਹਿੱਸਾ ਲੈਂਦੀ ਹਾਂ ਤਾਂ ਉਸ ਨੂੰ ਸ਼ੋਅ ’ਚ ਦੇਖਣਾ ਪ੍ਰਸ਼ੰਸਕਾਂ ਲਈ ਕਾਫੀ ਮਜ਼ੇਦਾਰ ਹੋਵੇਗਾ ਪਰ ‘ਤਾਰਕ ਮਹਿਤਾ...’ ਸ਼ੋਅ ’ਚ ਉਸ ਨੂੰ ਨਾ ਦੇਖ ਕੇ ਪ੍ਰਸ਼ੰਸਕ ਨਿਰਾਸ਼ ਹੋਣੇ ਤੈਅ ਹਨ। ਹੁਣ ਮੁਨਮੁਨ ‘ਬਿੱਗ ਬੌਸ ਓ. ਟੀ. ਟੀ.’ ਦਾ ਹਿੱਸਾ ਬਣਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News