ਮੁਨੱਵਰ ਨੇ ਆਇਸ਼ਾ ਦੇ ਸਾਹਮਣੇ ਨਾਜ਼ੀਲਾ ’ਤੇ ਲਗਾਏ ਗੰਦੇ ਇਲਜ਼ਾਮ, ਸਾਬਕਾ ਪ੍ਰੇਮਿਕਾ ਨੇ ਗੁੱਸੇ ’ਚ ਆਖੀ ਇਹ ਗੱਲ

Thursday, Jan 11, 2024 - 11:36 AM (IST)

ਮੁਨੱਵਰ ਨੇ ਆਇਸ਼ਾ ਦੇ ਸਾਹਮਣੇ ਨਾਜ਼ੀਲਾ ’ਤੇ ਲਗਾਏ ਗੰਦੇ ਇਲਜ਼ਾਮ, ਸਾਬਕਾ ਪ੍ਰੇਮਿਕਾ ਨੇ ਗੁੱਸੇ ’ਚ ਆਖੀ ਇਹ ਗੱਲ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਆਇਸ਼ਾ ਖ਼ਾਨ ਨੇ ਮੁਨੱਵਰ ਫਾਰੂਕੀ ’ਤੇ ਨਵੇਂ ਦੋਸ਼ ਲਾਏ ਹਨ। ਉਸ ਨੇ ਅਜਿਹੀਆਂ ਕਈ ਗੱਲਾਂ ਆਖੀਆਂ, ਜਿਨ੍ਹਾਂ ਨੂੰ ਸੁਣ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਅੰਕਿਤਾ ਨੂੰ ਮੁਨੱਵਰ ’ਤੇ ਗੁੱਸਾ ਆ ਗਿਆ। ਉਥੇ ਹੀ ਈਸ਼ਾ ਨੇ ਮੁਨੱਵਰ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਅਜਿਹੇ ’ਚ ਮੁਨੱਵਰ ਪ੍ਰੇਸ਼ਾਨ ਹੋ ਗਏ ਤੇ ‘ਬਿੱਗ ਬੌਸ’ ਨਾਲ ਗੱਲ ਕਰਨ ਦੀ ਜ਼ਿੱਦ ਕਰਨ ਲੱਗੇ। ਜਦੋਂ ‘ਬਿੱਗ ਬੌਸ’ ਨੇ ਉਸ ਨੂੰ ਕਨਫੈਸ਼ਨ ਰੂਮ ’ਚ ਨਹੀਂ ਬੁਲਾਇਆ ਤਾਂ ਉਸ ਨੇ ਖਾਣਾ-ਪੀਣਾ ਬੰਦ ਕਰ ਦਿੱਤਾ। ਪਰਿਵਾਰਕ ਮੈਂਬਰ ਆਪਣੇ ਆਪ ’ਤੇ ਕਾਬੂ ਨਹੀਂ ਰੱਖ ਸਕੇ ਤੇ ਆਇਸ਼ਾ ਵਲੋਂ ਲਗਾਏ ਗਏ ਦੋਸ਼ਾਂ ’ਤੇ ਮੁਨੱਵਰ ਤੋਂ ਸਪੱਸ਼ਟੀਕਰਨ ਮੰਗਿਆ।

PunjabKesari

ਮੁਨੱਵਰ ਨੇ ਨਾਜ਼ੀਲਾ ’ਤੇ ਲਗਾਏ ਇਹ ਇਲਜ਼ਾਮ
ਆਪਣਾ ਸਪੱਸ਼ਟੀਕਰਨ ਦਿੰਦਿਆਂ ਮੁਨੱਵਰ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਜ਼ੀਲਾ ’ਤੇ ਕਈ ਦੋਸ਼ ਲਗਾਏ ਹਨ। ਮੁਨੱਵਰ ਨੇ ਰਾਸ਼ਟਰੀ ਟੈਲੀਵਿਜ਼ਨ ’ਤੇ ਦਾਅਵਾ ਕੀਤਾ ਕਿ ਨਾਜ਼ੀਲਾ ਉਨ੍ਹਾਂ ਦੇ ਪੁੱਤਰ ਨੂੰ ਬੋਰਡਿੰਗ ਸਕੂਲ ਭੇਜਣਾ ਚਾਹੁੰਦੀ ਸੀ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੀ ਭੈਣ ਆਈ ਸੀ ਤਾਂ ਨਾਜ਼ੀਲਾ ਨੇ ਉਸ ’ਤੇ ਆਪਣੀ ਹੀ ਭੈਣ ਨਾਲ ਅਫੇਅਰ ਹੋਣ ਦਾ ਦੋਸ਼ ਲਗਾਇਆ ਸੀ। ਮੁਨੱਵਰ ਨੇ ਦੱਸਿਆ ਕਿ ਉਹ ਨਾਜ਼ੀਲਾ ਤੋਂ ਡਰਦਾ ਸੀ, ਇਸ ਲਈ ਉਹ ਉਸ ਨਾਲ ਬ੍ਰੇਕਅੱਪ ਨਹੀਂ ਕਰ ਸਕਿਆ। ਨਾਜ਼ੀਲਾ ਨੇ ਮੁਨੱਵਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਨੂੰ ਛੱਡ ਦਿੱਤਾ ਤਾਂ ਉਹ ਉਸ ਨੂੰ ਤਬਾਹ ਕਰ ਦੇਵੇਗੀ।

PunjabKesari

ਨਾਜ਼ੀਲਾ ਦੀ ਪੋਸਟ
ਐਪੀਸੋਡ ਦੇ ਟੈਲੀਕਾਸਟ ਤੋਂ ਥੋੜ੍ਹੀ ਦੇਰ ਬਾਅਦ ਨਾਜ਼ੀਲਾ ਨੇ ਮੁਨੱਵਰ ਨੂੰ ਨਿਸ਼ਾਨਾ ਬਣਾਉਂਦਿਆਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ। ਮੁਨੱਵਰ ਤੇ ‘ਬਿੱਗ ਬੌਸ’ ਦਾ ਨਾਂ ਲਏ ਬਿਨਾਂ ਉਸ ਨੇ ਲਿਖਿਆ, ‘‘ਇਹ ਸ਼ਰਮ ਦੀ ਗੱਲ ਹੈ ਕਿ ਲੋਕ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲਦੇ ਹਨ।’’ ਨਾਜ਼ੀਲਾ ਦੀ ਪੋਸਟ ਸ਼ੇਅਰ ਕਰਨ ਤੋਂ ਬਾਅਦ ਮੁਨੱਵਰ ਦੇ ਦੋਸਤ ਸਦਾਕਤ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਹ ਸ਼ਰਮ ਦੀ ਗੱਲ ਹੈ ਕਿ ਲੋਕ ਆਪਣੀ ਸੱਚਾਈ ਜਾਣ ਕੇ ਵੀ ਦੂਜਿਆਂ ਨੂੰ ਸ਼ੀਸ਼ਾ ਦਿਖਾਉਂਦੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News