ਮੁਨੱਵਰ ਫਾਰੂਕੀ ਨੇ ਕਰਵਾਇਆ ਦੂਜਾ ਵਿਆਹ? 10-12 ਦਿਨ ਪਹਿਲਾਂ ਚੋਰੀ ਛਿਪੇ ਪੜ੍ਹਿਆ ਨਿਕਾਹ

05/27/2024 4:57:06 PM

ਮੁੰਬਈ (ਬਿਊਰੋ)- 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਹੁਣ ਤੱਕ ਆਪਣੇ ਹਸਪਤਾਲ 'ਚ ਭਰਤੀ ਹੋਣ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਸਨ। ਹੁਣ ਉਸ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆ ਰਹੀ ਹੈ। ਤਾਜ਼ਾ ਖਬਰਾਂ ਮੁਤਾਬਕ ਮੁਨੱਵਰ ਫਾਰੂਕੀ ਨੇ ਦੂਜਾ ਵਿਆਹ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਮੇਡੀਅਨ ਦਾ ਵਿਆਹ 10-12 ਦਿਨ ਪਹਿਲਾਂ ਹੋਇਆ ਸੀ।

PunjabKesari

ਸੋਸ਼ਲ ਮੀਡੀਆ ਦੇ ਪੇਜ ਨੇ ਮੁਨੱਵਰ ਦੇ ਵਿਆਹ ਦੀ ਗੱਲ ਕਹੀ ਹੈ। ਇਕ ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਹਾਂ, ਮੁਨੱਵਰ ਨੇ ਵਿਆਹ ਕਰ ਲਿਆ ਹੈ। ਉਹ ਇਹ ਸਭ ਕੁਝ ਅੰਦਰ ਹੀ ਲੁਕਾ ਕੇ ਰੱਖਣਾ ਚਾਹੁੰਦਾ ਹੈ, ਇਸ ਲਈ ਤੁਹਾਨੂੰ ਦੋਵਾਂ ਦੀ ਕੋਈ ਖਾਸ ਫੋਟੋ ਨਹੀਂ ਮਿਲੇਗੀ।

ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਕਸ਼ਮੀਰ ਪੁੱਜੀ ਅਦਾਕਾਰਾ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

PunjabKesari

ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਮੁਨੱਵਰ ਨੇ ਜਿਸ ਲੜਕੀ ਨਾਲ ਵਿਆਹ ਕੀਤਾ ਹੈ, ਉਸ ਦਾ ਨਾਂ ਮਹਿਜਬੀਂ ਕੋਟਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਮੇਕਅੱਪ ਆਰਟਿਸਟ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਨਿਕਾਹ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿਆਹ 'ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਨੂੰ ਬਹੁਤ ਗੁਪਤ ਰੱਖਿਆ ਗਿਆ ਸੀ ਅਤੇ ਸਿਰਫ ਕਰੀਬੀ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ 10-12 ਦਿਨ ਪਹਿਲਾਂ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ 26 ਮਈ 2024 ਨੂੰ ਆਈਟੀਸੀ ਗ੍ਰੈਂਡ ਮਰਾਠਾ ਵਿਖੇ ਰੱਖੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Tarsem Singh

Content Editor

Related News