ਆਇਸ਼ਾ ਖ਼ਾਨ ਦੀਆਂ ਗੱਲਾਂ ਸੁਣ ਫੁੱਟ-ਫੁੱਟ ਕੇ ਰੋਏ ਮੁਨੱਵਰ ਫਾਰੂਕੀ, ਕਿਹਾ– ‘ਮੈਂ ਫਰਜ਼ੀ ਨਹੀਂ ਹਾਂ...’

Monday, Dec 18, 2023 - 12:29 PM (IST)

ਆਇਸ਼ਾ ਖ਼ਾਨ ਦੀਆਂ ਗੱਲਾਂ ਸੁਣ ਫੁੱਟ-ਫੁੱਟ ਕੇ ਰੋਏ ਮੁਨੱਵਰ ਫਾਰੂਕੀ, ਕਿਹਾ– ‘ਮੈਂ ਫਰਜ਼ੀ ਨਹੀਂ ਹਾਂ...’

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਮੁਨੱਵਰ ਫਾਰੂਕੀ ਦੇ ਸਿਤਾਰਿਆਂ ਨੂੰ ਗ੍ਰਹਿਣ ਲੱਗ ਰਿਹਾ ਹੈ, ਜਿਸ ਤਾਕਤ ਨਾਲ ਮੁਨੱਵਰ ਘਰ ’ਚ ਵੜਿਆ ਸੀ, ਹੁਣ ਹੌਲੀ-ਹੌਲੀ ਸਭ ਕੁਝ ਟੁੱਟਦਾ ਨਜ਼ਰ ਆ ਰਿਹਾ ਹੈ। ਇਸ ਘਰ ਦੇ ਅੰਦਰ ਇਕ ਧਮਾਕੇਦਾਰ ਐਂਟਰੀ ਹੋਈ ਹੈ ਤੇ ਉਹ ਹੈ ਆਇਸ਼ਾ ਖ਼ਾਨ, ਜਿਸ ਨਾਲ ਮੁਨੱਵਰ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਹੈ ਪਰ ਹੁਣ ਆਇਸ਼ਾ ਦੀ ਐਂਟਰੀ ਨਾਲ ਉਨ੍ਹਾਂ ਨੇ ਮੁਨੱਵਰ ਨੂੰ ਇਸ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਕਿ ਨਾ ਸਿਰਫ਼ ਉਨ੍ਹਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਹੈ, ਸਗੋਂ ਉਹ ਘਰ ਦੇ ਕੋਨੇ ’ਚ ਬੈਠ ਕੇ ਰੋਂਦੇ ਵੀ ਨਜ਼ਰ ਆ ਰਹੇ ਹਨ।

‘ਬਿੱਗ ਬੌਸ 17’ ਦੇ ਤਾਜ਼ਾ ਪ੍ਰੋਮੋ ’ਚ ਮੁਨੱਵਰ ਬਿਲਕੁਲ ਬੇਵੱਸ ਤੇ ਕਮਜ਼ੋਰ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਉਹ ਆਇਸ਼ਾ ਖ਼ਾਨ ਨਾਲ ਆਹਮੋ-ਸਾਹਮਣੇ ਹੋਏ ਹਨ। ਜਿਵੇਂ ਹੀ ਆਇਸ਼ਾ ਘਰ ’ਚ ਦਾਖ਼ਲ ਹੁੰਦੀ ਹੈ, ਉਹ ਮੁਨੱਵਰ ਦੇ ਉਸ ਦੀ ਪ੍ਰੇਮਿਕਾ ਬਾਰੇ ਆਖੀਆਂ ਗੱਲਾਂ ’ਤੇ ਸਵਾਲ ਚੁੱਕਣ ਲੱਗਦੀ ਹੈ। ਆਇਸ਼ਾ ਖ਼ਾਨ ਮੁਨੱਵਰ ਨੂੰ ਕਹਿੰਦੀ ਹੈ, ‘‘ਤੁਸੀਂ ਮੇਰੇ ਕੋਲ ਇਹ ਕਹਿ ਕੇ ਆਏ ਸੀ ਕਿ ਤੁਹਾਡਾ ਬ੍ਰੇਕਅੱਪ ਹੋ ਗਿਆ ਹੈ?’’ ਇਸ ’ਤੇ ਮੁਨੱਵਰ ‘ਹਾਂ’ ਕਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਆਇਸ਼ਾ ਨੇ ਮੁਨੱਵਰ ਦੇ ਖੋਲ੍ਹੇ ਰਾਜ਼
ਫਿਰ ਉਹ ਕਹਿੰਦੀ ਹੈ, ‘‘ਸ਼ੋਅ ’ਤੇ ਆਉਣ ਤੋਂ ਬਾਅਦ ਮੈਂ ਦੇਖਦੀ ਹਾਂ ਕਿ ਤੁਹਾਡਾ ਬ੍ਰੇਕਅੱਪ ਨਹੀਂ ਹੋਇਆ ਹੈ ਤੇ ਤੁਸੀਂ ਆਪਣੀ ਪ੍ਰੇਮਿਕਾ ਬਾਰੇ ਇੰਨੀ ਖੁੱਲ੍ਹ ਕੇ ਗੱਲ ਕਰ ਰਹੇ ਹੋ। ਤੁਸੀਂ ਕਿਹਾ ਹੈ ਕਿ ਜਿਸ ਸਮੇਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ, ਉਸ ਦੌਰਾਨ ਤੁਹਾਡੇ ਤੇ ਉਸ ਵਿਚਕਾਰ ਕੋਈ ਸਬੰਧ ਨਹੀਂ ਸੀ।’’

ਆਇਸ਼ਾ ਨੇ ਮੁਨੱਵਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
ਇਸ ’ਤੇ ਮੁਨੱਵਰ ਤੁਰੰਤ ਕਹਿੰਦਾ ਹੈ, ‘‘ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੇ ਨਾਲ ਝੂਠ ਬੋਲਿਆ।’’ ਆਇਸ਼ਾ ਕਹਿੰਦੀ ਹੈ, ‘‘ਉਸ ਤੋਂ ਬਾਅਦ ਵੀ ਤੁਸੀਂ ਝੂਠ ਬੋਲਦੇ ਰਹੇ, ਤੁਸੀਂ ਮੈਨੂੰ ਦੱਸਣਾ ਵੀ ਭੁੱਲ ਗਏ?’’ ਉਹ ਅੱਗੇ ਕਹਿੰਦੀ ਹੈ, ‘‘ਮੈਂ ਹੁਣ ਤੁਹਾਨੂੰ ਜਾਣ ਰਹੀ ਹਾਂ, ਕਾਸ਼ ਮੈਂ ਤੁਹਾਨੂੰ ਪਹਿਲਾਂ ਜਾਣ ਸਕਦੀ ਹੁੰਦੀ।’’

ਮੁਨੱਵਰ ਦਾ ਰੋ-ਰੋ ਬੁਰਾ ਹਾਲ
ਇਸ ਤੋਂ ਬਾਅਦ ਮੁਨੱਵਰ ਘਰ ਦੇ ਕੋਨੇ ’ਚ ਬੈਠਾ ਫੁੱਟ-ਫੁੱਟ ਕੇ ਰੋ ਰਿਹਾ ਹੁੰਦਾ ਹੈ। ਉਹ ਰੋਂਦਿਆਂ ਕਹਿ ਰਿਹਾ ਹੈ, ‘‘ਲੋਕਾਂ ਨੇ ਮੈਨੂੰ 9 ਹਫ਼ਤਿਆਂ ਤੋਂ ਦੇਖਿਆ ਹੈ, ਮੈਂ ਫਰਜ਼ੀ ਨਹੀਂ ਹਾਂ।’’ ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਮੁਨੱਵਰ ’ਤੇ ਕਾਫ਼ੀ ਗੁੱਸੇ ’ਚ ਆ ਰਹੇ ਹਨ ਤੇ ਉਸ ਨੂੰ ਬੁਰਾ-ਭਲਾ ਕਹਿ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News