ਮੁਨੱਵਰ ਦੀ ਸਾਬਕਾ ਪ੍ਰੇਮਿਕਾ ਨਾਜ਼ੀਲਾ ਨੇ ਆਇਸ਼ਾ ਨੂੰ ਬਣਾਇਆ ਨਿਸ਼ਾਨਾ! ਪੋਸਟ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ

Tuesday, Dec 26, 2023 - 05:49 PM (IST)

ਮੁਨੱਵਰ ਦੀ ਸਾਬਕਾ ਪ੍ਰੇਮਿਕਾ ਨਾਜ਼ੀਲਾ ਨੇ ਆਇਸ਼ਾ ਨੂੰ ਬਣਾਇਆ ਨਿਸ਼ਾਨਾ! ਪੋਸਟ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਆਇਸ਼ਾ ਖ਼ਾਨ ਦੀ ਐਂਟਰੀ ਤੋਂ ਬਾਅਦ ਮੁਨੱਵਰ ਫਾਰੂਕੀ ਦੀ ਖੇਡ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਆਇਸ਼ਾ ਨੇ ਮੁਨੱਵਰ ’ਤੇ ਟੂ ਟਾਈਮਿੰਗ ਦਾ ਦੋਸ਼ ਲਗਾਇਆ ਸੀ ਤੇ ਕਿਹਾ ਸੀ ਕਿ ਉਹ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਹਾਲਾਂਕਿ ਹੁਣ ਦੋਵਾਂ ਵਿਚਾਲੇ ਸਮੀਕਰਨ ਬਦਲਦਾ ਨਜ਼ਰ ਆ ਰਿਹਾ ਹੈ। ਇਸ ਬਦਲਦੇ ਸਮੀਕਰਨ ਦੇ ਵਿਚਕਾਰ ਮੁਨੱਵਰ ਦੀ ਸਾਬਕਾ ਪ੍ਰੇਮਿਕਾ ਨਾਜ਼ਿਲ ਦੀ ਪੋਸਟ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਮੁਨੱਵਰ-ਮੰਨਾਰਾ ਦੀ ਲੜਾਈ ਤੋਂ ਬਾਅਦ ਨਾਜ਼ੀਲਾ ਨੇ ਕੀਤੀ ਪੋਸਟ
ਹਾਲ ਹੀ ’ਚ ਮੁਨੱਵਰ ਤੇ ਮੰਨਾਰਾ ਵਿਚਾਲੇ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ। ਮੰਨਾਰਾ ਨੇ ਨਾਂ ਲਏ ਬਿਨਾਂ ਕਾਮੇਡੀਅਨ ਦੇ ‘ਬਾਹਰਲੇ ਦੋਸਤ’ ਦਾ ਜ਼ਿਕਰ ਕੀਤਾ, ਜਿਸ ਨੂੰ ਸੁਣ ਕੇ ਮੁਨੱਵਰ ਦਾ ਗੁੱਸਾ ਵੱਧ ਗਿਆ। ‘ਬਿੱਗ ਬੌਸ’ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਸ ਨੇ ਮੰਨਾਰਾ ਨੂੰ ਵੀ ਝਿੜਕਿਆ। ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਮੰਨਾਰਾ ਨਾਜ਼ਿਲ ਦਾ ਜ਼ਿਕਰ ਕਰ ਰਹੀ ਸੀ। ਮੁਨੱਵਰ ਤੇ ਮੰਨਾਰਾ ਵਿਚਕਾਰ ਵੱਡੀ ਲੜਾਈ ਤੋਂ ਬਾਅਦ ਨਾਜ਼ੀਲਾ ਨੇ ਐਕਸ ਪਲੇਟਫਾਰਮ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ।

PunjabKesari

ਨਾਜ਼ੀਲਾ ਨੇ ਲਿਖਿਆ, ‘‘ਕੁਝ ਔਰਤਾਂ ਹਨ, ਜੋ ਅਸਲ ’ਚ ਔਰਤਾਂ ਦਾ ਸਮਰਥਨ ਕਰਦੀਆਂ ਹਨ ਤੇ ਕੁਝ ਅਜਿਹੀਆਂ ਵੀ ਹਨ, ਜੋ ਸਿਰਫ਼ ਪੁਰਸ਼ਾਂ ਦੇ ਧਿਆਨ ਲਈ ਦੂਜੀਆਂ ਔਰਤਾਂ ਦਾ ਸਮਰਥਨ ਕਰਦੀਆਂ ਹਨ।’’

PunjabKesari

ਨਾਜ਼ੀਲਾ ਨੇ ਅਜਿਹੀ ਪੋਸਟ ਕਿਸ ਲਈ ਲਿਖੀ?
ਨਾਜ਼ੀਲਾ ਨੇ ਇਸ ਪੋਸਟ ’ਤੇ ਕਿਸੇ ਦਾ ਨਾਂ ਨਹੀਂ ਲਿਖਿਆ ਹੈ ਪਰ ਪ੍ਰਸ਼ੰਸਕ ਮੰਨ ਰਹੇ ਹਨ ਕਿ ਇਹ ਪੋਸਟ ਆਇਸ਼ਾ ਤੇ ਮੰਨਾਰਾ ਦੋਵਾਂ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News