ਫੁੱਟ-ਫੁੱਟ ਕੇ ਰੋਇਆ ਮੁਨੱਵਰ ਫਾਰੂਖੀ, ਕਰਨ ਕੁੰਦਰਾ ਨੇ ਦਿੱਤੀ ਹਿੰਮਤ (ਵੀਡੀਓ)

Saturday, Mar 26, 2022 - 12:46 PM (IST)

ਫੁੱਟ-ਫੁੱਟ ਕੇ ਰੋਇਆ ਮੁਨੱਵਰ ਫਾਰੂਖੀ, ਕਰਨ ਕੁੰਦਰਾ ਨੇ ਦਿੱਤੀ ਹਿੰਮਤ (ਵੀਡੀਓ)

ਮੁੰਬਈ (ਬਿਊਰੋ)– ਕੰਗਨਾ ਰਣੌਤ ਦੇ ਗੇਮ ਸ਼ੋਅ ‘ਲੌਕ ਅੱਪ’ ’ਚ ਮੁਕਾਬਲੇਬਾਜ਼ਾਂ ਵਿਚਾਲੇ ਮੁਕਾਬਲੇ ਹੁਣ ਵਧਦੇ ਜਾ ਰਹੇ ਹਨ। ਸ਼ੋਅ ’ਚ ਲੜਾਈ-ਝਗੜੇ ਤੇ ਕੁਝ ਭਾਵੁਕ ਪਲ ਵੀ ਦੇਖਣ ਨੂੰ ਮਿਲੇ। ਸ਼ੋਅ ਦੇ ਮੁਕਾਬਲੇਬਾਜ਼ ਤੇ ਸਟੈਂਡ ਅੱਪ ਕਾਮੇਡੀਅਨ ਮੁਨੱਵਰ ਫਾਰੂਖੀ ਦੇ ਸਾਹਮਣੇ ਵੀ ਅਜਿਹਾ ਇਕ ਪਲ ਆਇਆ, ਜਦੋਂ ਉਹ ਕਮਜ਼ੋਰ ਹੋ ਗਏ ਤੇ ਸ਼ੋਅ ’ਚ ਭਾਵੁਕ ਹੋ ਕੇ ਰੋ ਪਏ।

ਇਹ ਖ਼ਬਰ ਵੀ ਪੜ੍ਹੋ : ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

ਸ਼ੋਅ ’ਚ ਮੁਨੱਵਰ ਨੂੰ ਰੋਂਦਿਆਂ ਤੇ ਜੇਲਰ ਕਰਨ ਕੁੰਦਰਾ ਨੂੰ ਉਸ ਨੂੰ ਹਿੰਮਤ ਦਿੰਦੇ ਦੇਖਿਆ ਗਿਆ। ਮੁਨੱਵਰ ਕੋਲ ਜਾਂਦਿਆਂ ਕਰਨ ਨੇ ਕਿਹਾ, ‘ਜਦੋਂ ਤੂੰ ਹੱਸਦਾ ਹੈ ਤਾਂ ਪੂਰਾ ਦੇਸ਼ ਹੱਸਦਾ ਹੈ, ਹੁਣ ਜਦੋਂ ਤੂੰ ਰੋ ਰਿਹਾ ਹੈ ਤਾਂ ਪੂਰਾ ਦੇਸ਼ ਤੇ ਮੈਂ ਵੀ ਰੋ ਰਿਹਾ ਹਾਂ। ਪਾਗਲ ਹੈ ਕੀ।’

ਇਸ ’ਤੇ ਮੁਨੱਵਰ ਨੇ ਕਿਹਾ, ‘ਭਾਅ ਜੀ ਇਸ ਲਈ ਤਾਂ ਮੈਂ ਕਦੇ ਨਹੀਂ ਰੋਂਦਾ ਕਿਸੇ ਦੇ ਅੱਗੇ।’

 
 
 
 
 
 
 
 
 
 
 
 
 
 
 

A post shared by ALTBalaji (@altbalaji)

ਰੋਂਦੇ ਮੁਨੱਵਰ ਨੂੰ ਚੁੱਪ ਕਰਵਾਉਂਦਿਆਂ ਕਰਨ ਨੇ ਕਿਹਾ, ‘ਤੂੰ ਸਵੀਟਹਾਰਟ ਹੈ...’ ਫਿਰ ਮੁਨੱਵਰ ਕਹਿੰਦੇ ਹਨ, ‘ਮਾਂ ਨੂੰ ਵਾਅਦਾ ਕਰਕੇ ਆਇਆ ਸੀ।’ ਅੱਗੇ ਕਰਨ, ਮੁਨਵਰ ਨੂੰ ਕਹਿੰਦੇ ਹਨ, ‘ਰੋ... ਕੁਝ ਨਹੀਂ ਹੁੰਦਾ... ਲੋਕਾਂ ਦੀ ਨਜ਼ਰ ਤੇਰੇ ’ਤੇ ਹੈ, ਉਹ ਤੇਰੇ ਨਾਲ ਹਨ... 24 ਘੰਟੇ... ਹਰ ਪਲ... ਉਨ੍ਹਾਂ ਦੀਆਂ ਦੁਆਵਾਂ ਤੇਰੇ ਨਾਲ ਹਨ। ਪੂਰੇ ਹਿੰਦੁਸਤਾਨ ਦੀਆਂ ਦੁਆਵਾਂ ਨਾਲ ਹਨ, ਸਮਝਿਆ...।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News