ਮਸ਼ਹੂਰ Comedian ਦੀ ਜਾਨ ਨੂੰ ਖ਼ਤਰਾ! ਵਧਾ ਦਿੱਤੀ ਗਈ ਸੁਰੱਖਿਆ
Tuesday, Oct 15, 2024 - 12:00 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਨੇ ਐੱਨ. ਸੀ. ਪੀ. ਨੇਤਾ ਬਾਬਾ ਸਿੱਦੀਕੀ ਦੇ ਹਾਲ ਹੀ 'ਚ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਤੋਂ ਬਾਅਦ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਇਹ ਗੈਂਗ ਸਿਰਫ਼ ਸਲਮਾਨ ਹੀ ਨਹੀਂ ਸਗੋਂ 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਨੂੰ ਵੀ ਨਿਸ਼ਾਨੇ 'ਤੇ ਰੱਖੀ ਬੈਠਾ ਹੈ। ਪੁਲਸ ਨੇ ਪਿਛਲੇ ਮਹੀਨੇ ਹੀ ਮੁਨੱਵਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਪੁਲਸ ਨੇ ਵਧਾਈ ਸੁਰੱਖਿਆ
ਖ਼ਬਰਾਂ ਮੁਤਾਬਕ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੁਨੱਵਰ ਦਾ ਦਿੱਲੀ 'ਚ ਕੁਝ ਲੋਕਾਂ ਨੇ ਪਿੱਛਾ ਕੀਤਾ ਸੀ, ਜਿਨ੍ਹਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾਂਦਾ ਹੈ। ਅਜਿਹੇ 'ਚ ਕੋਈ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਪੁਲਸ ਨੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ। ਮੁਨੱਵਰ ਇਸ ਗਰੋਹ ਦੇ ਨਿਸ਼ਾਨੇ 'ਤੇ ਕਿਉਂ ਹੈ? ਇਸ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਪੁਲਸ ਕੋਈ ਵੀ ਲਾਪਰਵਾਹੀ ਨਹੀਂ ਕਰਨਾ ਚਾਹੁੰਦੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗਿਰੋਹ ਤੋਂ ਮੁਨੱਵਰ ਨੂੰ ਸੰਭਾਵਿਤ ਧਮਕੀ ਦੀ ਸੂਚਨਾ ਮਿਲੀ ਹੈ ਅਤੇ ਹਾਲਾਂਕਿ ਧਮਕੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲਸ ਨੂੰ ਇਸ ਮਾਮਲੇ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਮੁਨੱਵਰ ਵੀ ਖ਼ਤਰਾ 'ਚ
ਦੱਸ ਦੇਈਏ ਕਿ ਸਤੰਬਰ 'ਚ ਜਦੋਂ ਮੁਨੱਵਰ ਐਂਟਰਟੇਨਰ ਕ੍ਰਿਕਟ ਲੀਗ ਲਈ ਦਿੱਲੀ 'ਚ ਸਨ ਤਾਂ ਕੁਝ ਨਿਸ਼ਾਨੇਬਾਜ਼ਾਂ ਨੇ ਉਨ੍ਹਾਂ ਦੇ ਹੋਟਲ ਦੀ ਰੇਕੀ ਵੀ ਕੀਤੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਨੱਵਰ ਦੀ ਜਾਨ ਨੂੰ ਖ਼ਤਰਾ ਹੈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਇਸ ਮੈਚ ਦੌਰਾਨ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਨਵੀਂ ਐਲਬਮ 'Legacy' ਦਾ ਕੀਤਾ ਐਲਾਨ
ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਚੇਤਾਵਨੀ
ਦੱਸ ਦੇਈਏ ਕਿ 12 ਅਕਤੂਬਰ ਨੂੰ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ 13 ਅਕਤੂਬਰ ਨੂੰ ਫੇਸਬੁੱਕ 'ਤੇ ਇਕ ਪੋਸਟ ਵਾਇਰਲ ਹੋਈ ਸੀ, ਜਿਸ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੋਸਟ 'ਚ ਲਿਖਿਆ ਗਿਆ ਸੀ, ''ਸਲਮਾਨ ਖ਼ਾਨ, ਅਸੀਂ ਇਹ ਲੜਾਈ ਨਹੀਂ ਚਾਹੁੰਦੇ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਵੀ ਸਲਮਾਨ ਅਤੇ ਦਾਊਦ ਇਬਰਾਹਿਮ ਦੀ ਮਦਦ ਕਰਦਾ ਹੈ, ਉਸ ਨੂੰ ਆਪਣਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ।''
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਸਲਮਾਨ ਦੀ ਵਧਾਈ ਗਈ ਰੱਖਿਆ
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਅਤੇ ਸਲਮਾਨ ਦੇ ਪਨਵੇਲ ਫਾਰਮ ਹਾਊਸ 'ਤੇ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।