ਦੀਵਾਲੀ ''ਤੇ ਮੁਕੇਸ਼ ਅੰਬਾਨੀ ਨੇ ਪਤਨੀ ਨੀਤਾ ਨੂੰ ਦਿੱਤਾ ਸਭ ਤੋਂ ਸ਼ਾਨਦਾਰ ਤੋਹਫ਼ਾ

Saturday, Nov 11, 2023 - 04:41 PM (IST)

ਦੀਵਾਲੀ ''ਤੇ ਮੁਕੇਸ਼ ਅੰਬਾਨੀ ਨੇ ਪਤਨੀ ਨੀਤਾ ਨੂੰ ਦਿੱਤਾ ਸਭ ਤੋਂ ਸ਼ਾਨਦਾਰ ਤੋਹਫ਼ਾ

ਮੁੰਬਈ : ਦੁਨੀਆ ਭਰ 'ਚ ਕੱਲ ਯਾਨੀ ਕਿ 12 ਨਵੰਬਰ ਨੂੰ ਦੀਵਾਲੀ ਮਨਾਈ ਜਾ ਰਹੀ ਹੈ। ਦੀਵਾਲੀ ਖ਼ਾਸ ਮੌਕੇ ਲੋਕ ਇਕ-ਦੂਜੇ ਨੂੰ ਖ਼ਾਸ ਤੋਹਫ਼ੇ ਦਿੰਦੇ ਹਨ। ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੀਤਾ ਅੰਬਾਨੀ ਨੂੰ ਬਹੁਤ ਹੀ ਖ਼ਾਸ ਤੋਹਫਾ ਦਿੱਤਾ ਹੈ। ਅਸਲ 'ਚ ਮੁਕੇਸ਼ ਅੰਬਾਨੀ ਨੇ ਨੀਤਾ ਅੰਬਾਨੀ ਨੂੰ ਇੱਕ ਲਗਜ਼ਰੀ ਕਾਰ ਤੋਹਫੇ 'ਚ ਦਿੱਤੀ ਹੈ। ਕਾਰੋਬਾਰੀ ਨੇ ਆਪਣੀ ਪਤਨੀ ਨੂੰ ਲਾਲ ਰੰਗ ਦੀ SUV ਦਿੱਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਨੇ ਪਤਨੀ ਨੂੰ ਰੋਲਸ-ਰਾਇਸ ਕੁਲੀਨਨ ਬੈਜ ਦੀਵਾਲੀ ਦੇ ਤੋਹਫੇ ਵਜੋਂ ਦਿੱਤੀ ਹੈ। ਕੁਲੀਨਨ ਬਲੈਕ ਬੈਜ ਭਾਰਤ 'ਚ ਵਿਕਣ ਵਾਲੀਆਂ ਸਭ ਤੋਂ ਮਹਿੰਗੀਆਂ ਕਾਰਾਂ 'ਚੋਂ ਇਕ ਹੈ। ਇਸ ਦੀ ਕੀਮਤ (ਸ਼ੋਰੂਮ ਤੋਂ ਬਾਹਰ) 8.2 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਬਾਹਰ 10 ਕਰੋੜ ਰੁਪਏ ਤੋਂ ਵੱਧ ਹੈ।

ਇਹ ਖ਼ਬਰ ਵੀ ਪੜ੍ਹੋ : ਰਸ਼ਮਿਕਾ ਤੇ ਸਾਰਾ ਤੋਂ ਬਾਅਦ ਹੁਣ ਐਸ਼ਵਰਿਆ ਰਾਏ ਦੀ ਡੀਪਫੇਕ ਵੀਡੀਓ ਵਾਇਰਲ, ਸਾੜ੍ਹੀ ’ਚ...

ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੂੰ ਇੰਨਾ ਮਹਿੰਗਾ ਤੋਹਫਾ ਦਿੱਤਾ ਹੋਵੇ। ਇਸ ਤੋਂ ਪਹਿਲਾਂ ਉਹ ਨੀਤਾ ਅੰਬਾਨੀ ਨੂੰ ਇੱਕ ਪ੍ਰਾਈਵੇਟ ਜੈੱਟ ਵੀ ਤੋਹਫੇ ਵਜੋਂ ਦੇ ਚੁੱਕੇ ਹਨ। ਸਾਲ 2007 'ਚ ਉਨ੍ਹਾਂ ਨੇ ਨੀਤਾ ਅੰਬਾਨੀ ਨੂੰ ਕਰੀਬ 75 ਕਰੋੜ ਰੁਪਏ ਦਾ ਇੱਕ ਪ੍ਰਾਈਵੇਟ ਜੈੱਟ ਗਿਫਟ ਕੀਤਾ ਸੀ। 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News