ਫਿਲਮ ''ਤੰਗਲਾਨ'' ''ਮਿਸਿਟਕਲ ਰਿਆਲਿਜ਼ਮ'' ਦੇ ਰੂਪ ਵਿਚ ਰਹੱਸਵਾਦੀ ਤੇ ਅਸਲ ਕਹਾਣੀ ਦਾ ਮਿਸ਼ਰਨ ''

Saturday, Aug 24, 2024 - 09:54 AM (IST)

ਮੁੰਬਈ- ਚਿਆਨ ਵਿਕਰਮ ਦੀ 'ਤੰਗਲਾਨ' ਨੇ ਆਜ਼ਾਦੀ ਦਿਹਾੜੇ 'ਤੇ ਰਿਲੀਜ਼ ਹੁੰਦੇ ਧਮਾਲ ਮਚਾ ਦਿੱਤੀ ਹੈ। ਇਹ ਫਿਲਮ ਐਕਸ਼ਨ ਅਤੇ ਦਿਲਚਸਪ ਕਹਾਣੀ ਨਾਲ ਭਰਪੂਰ ਹੈ, ਜਿਸ ਨੇ ਨਾ ਸਿਰਫ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ ਬਲਕਿ ਬਾਕਸ ਆਫਿਸ 'ਤੇ ਸਨਸਨੀ ਪੈਦਾ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ। ਭਾਵੇਂ ਕਹਾਣੀ ਇਕ ਪੀਰੀਅਡ ਐਕਸ਼ਨ-ਐਡਵੈਂਚਰ ਡਰਾਮਾ ਹੈ ਪਰ ਇਸ ਵਿਚ ਇਕ ਨਵੇਂ ਜੂਨੀਅਰ ਰਹੱਸਵਾਦੀ ਯਥਾਰਥਵਾਦ ਨੂੰ ਪੇਸ਼ ਕੀਤਾ ਗਿਆ ਹੈ। 'ਤੰਗਲਾਨ' ਫਿਲਮ ਅਸਲੀ ਕਹਾਣੀ 'ਤੇ ਆਧਾਰਿਤ ਹੈ, ਜਿਸ ਵਿਚ ਮਿਥਿਹਾਸਕ ਕਹਾਣੀਆਂ ਦੇ ਰਹੱਸਵਾਦੀ ਤੱਤਾਂ ਨੂੰ ਜੋੜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਜਸਟਿਨ ਬੀਬਰ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਫਿਲਮ ਦੇ ਜਾਨਰ ਬਾਰੇ ਨਿਰਮਾਤਾ ਕੇ. ਈ. ਗਿਆਨਵੇਲ ਰਾਜਾ ਨੇ ਕਿਹਾ, 'ਤੰਗਲਾਨ ਦੇ ਨਾਲ ਸਾਡਾ ਟੀਚਾ 'ਮਿਸਟਿਕਲ ਰਿਆਲਿਜ਼ਮ ਨਾਮਕ ਇਕ ਨਵੀਂ ਉੱਪ-ਸ਼ੈਲੀ ਬਣਾਉਣਾ ਸੀ। ਫਿਲਮ ਮਿਥਿਹਾਸਕ ਕਥਾਵਾਂ ਦੇ ਤੱਤਾਂ ਦੀ ਵਰਤੋਂ ਕਰਦੀ ਹੈ ਤੇ ਉਨ੍ਹਾਂ ਨੂੰ ਇਕ ਅਸਲ ਕਹਾਣੀ ਨਾਲ ਜੋੜਦੀ ਹੈ, ਤਾਂ ਕਿ ਕੁਝ ਅਜਿਹਾ ਬਣਾਇਆ ਜਾ ਸਕੇ, ਜਿਸ ਨਾਲ ਦਰਸ਼ਕ ਗੰਭੀਰਤਾ ਨਾਲ ਜੁੜਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News