ਮੌਨੀ ਰਾਏ ਨੇ ਵਾਈਟ ਗਾਊਨ ’ਚ ਦਿਖਾਏ ਜਲਵੇ, ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ

Sunday, Sep 25, 2022 - 05:12 PM (IST)

ਮੌਨੀ ਰਾਏ ਨੇ ਵਾਈਟ ਗਾਊਨ ’ਚ ਦਿਖਾਏ ਜਲਵੇ, ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਬਾਲੀਵੁੱਡ ਡੈਸਕ- ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਮੌਨੀ ਨੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਮੌਨੀ ਨੇ ਆਪਣੇ ਗਲੈਮਰਸ ਫੋਟੋਸ਼ੂਟ ਦੀ ਝਲਕ ਦਿਖਾਈ ਹੈ।

PunjabKesari
ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਅਦਾਕਾਰਾ ਇਸ ਲੁੱਕ ’ਚ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਵਾਈਟ ਕਲਰ ਦਾ ਗਾਊਨ ਪਾਇਆ ਹੋਇਆ ਹੈ। ਅਦਾਕਾਰਾ ਨੇ ਇਸ ਦੇ ਨਾਲ ਮਿਨੀਮਲ ਮੇਕਅੱਪ ਅਤੇ ਵਾਲਾਂ ਦੀ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਦਾ ਨੈੱਕਲੇਸ ਮੌਨੀ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ।

PunjabKesari

ਅਦਾਕਾਰਾ ਮੌਨੀ ਕੈਮਰੇ ਸਾਹਮਣੇ ਹੁਸਨ ਦੇ ਜਲਵੇ ਦਿਖਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ  ਰਹੀ ਹੈ। ਇਨ੍ਹਾਂ ਤਸਵੀਰਾਂ ਨੇ ਮੌਨੀ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਲਿਆ ਹੈ।

PunjabKesari

ਇਹ ਵੀ ਪੜ੍ਹੋ : ਗਾਇਕਾ ਨੇਹਾ ਕੱਕੜ ਨੇ ਅਦਾਕਾਰਾ ਸਰਗੁਣ ਮਹਿਤਾ ਦੀਆਂ ਤਾਰੀਫ਼ਾ ਦੇ ਬੰਨ੍ਹੇ ਪੁਲ, ਕਿਹਾ- ‘ਭਗਵਾਨ ਤੁਹਾਨੂੰ ਖੁਸ਼ ਰੱਖੇ’

ਮੌਨੀ ਰਾਏ ਆਪਣੇ ਗਲੈਮਰਸ ਅਤੇ ਬੇਮਿਸਾਲ ਅੰਦਾਜ਼ ਲਈ ਲਾਈਮਲਾਈਟ ’ਚ ਬਣੀ ਹੋਈ ਹੈ। ਇਸ ਦੇ ਨਾਲ ਅਦਾਕਾਰਾ ਆਪਣੇ ਵੱਖਰੇ ਅੰਦਾਜ਼ ’ਚ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ।

PunjabKesari

ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਪਤੀ ਹੈਰੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਮੌਨੀ ਕੈਮਰੇ ਸਾਹਮਣੇ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਇਸ ਲੁੱਕ ’ਚ ਅਦਾਕਾਰਾ ਦਾ ਹਰ ਅੰਦਾਜ਼ ਸਾਹਮਣੇ ਆਇਆ  ਹੈ। ਅਦਾਕਾਰਾ ਹਮੇਸ਼ਾ ਫ਼ੈਸ਼ਨ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ।

PunjabKesari

ਮੌਨੀ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਮੌਨੀ ਦੀ ਹਾਲ ਹੀ ’ਚ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਜਿਸ ’ਚ ਅਦਾਕਾਰਾ ਦੀ ਅਹਿਮ ਭੁਮਿਕਾ ਨਜ਼ਰ ਆਈ। ਅਦਾਕਾਰਾ ਦੀ ਫ਼ਿਲਮ  ‘ਬ੍ਰਹਮਾਸਤਰ’ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਚੰਗੀ ਕਮਾਈ ਕਰ ਰਹੀ ਹੈ।

PunjabKesari

ਇਸ ਤੋਂ ਇਲਾਵਾ ਫ਼ਿਲਮ ’ਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਦਾਕਾਰ  ਅਮਿਤਾਭ ਬੱਚਨ ਵੀ ਅਹਿਮ ਭੁਮਿਕਾ ’ਚ ਨਜ਼ਰ ਆਏ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ਦਰਸ਼ਕ ਫ਼ਿਲਮ ਨੂੰ ਕਾਫ਼ੀ ਚੰਗਾ ਹੁੰਗਾਰਾ ਦੇ ਰਹੇ ਹਨ।

PunjabKesari
 


author

Shivani Bassan

Content Editor

Related News