ਰਾਧਾ ਰਾਣੀ ਦੇ ਦਰਸ਼ਨ ਕਰਨ ਇਸਕੋਨ ਮੰਦਰ ਪਹੁੰਚੀ ਮੌਨੀ, ਫੁੱਲਾਂ ਦੀ ਮਾਲਾ ਅਤੇ ਮਾਂਗ ਸਿੰਦੂਰ ’ਚ ਲੱਗ ਰਹੀ ਖੂਬਸੂਰਤ

Friday, Sep 30, 2022 - 03:02 PM (IST)

ਰਾਧਾ ਰਾਣੀ ਦੇ ਦਰਸ਼ਨ ਕਰਨ ਇਸਕੋਨ ਮੰਦਰ ਪਹੁੰਚੀ ਮੌਨੀ, ਫੁੱਲਾਂ ਦੀ ਮਾਲਾ ਅਤੇ ਮਾਂਗ ਸਿੰਦੂਰ ’ਚ ਲੱਗ ਰਹੀ ਖੂਬਸੂਰਤ

ਬਾਲੀਵੁੱਡ ਡੈਸਕ- ਅਦਾਕਾਰਾ ਮੌਨੀ ਰਾਏ ਨੇ 28 ਸਤੰਬਰ ਨੂੰ ਆਪਣਾ 37ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਅਦਾਕਾਰਾ ਨੇ ਆਪਣੇ ਇੰਡਸਟਰੀ ਦੇ ਦੋਸਤਾਂ ਨੂੰ ਸ਼ਾਨਦਾਰ ਪਾਰਟੀ ਵੀ ਦਿੱਤੀ। ਇੰਨਾ ਹੀ ਨਹੀਂ ਆਪਣੇ ਖ਼ਾਸ ਦਿਨ ’ਤੇ ਅਦਾਕਾਰਾ ਭਗਵਾਨ ਦਾ ਆਸ਼ੀਰਵਾਦ ਲੈਣ ਲਈ ਜੁਹੂ ਦੇ ਇਸਕੋਨ ਮੰਦਰ ਪਹੁੰਚੀ, ਜਿਸ ਦੀਆਂ ਤਸਵੀਰਾਂ ਉਸ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਮਾਧੁਰੀ ਦੀਕਸ਼ਿਤ ਦੇ ਡਾਂਸ ਸਟੈਪਸ ਨੂੰ ਕਾਪੀ ਕਰਦੀ ਸੀ ਰਸ਼ਮਿਕਾ, ਕਿਹਾ- ਉਨ੍ਹਾਂ ਦੀ ਬਦੌਲਤ ਬਣੀ ਅਦਾਕਾਰਾ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੌਨੀ ਰਾਏ ਲਾਲ ਰੰਗ ਦੇ ਸੂਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਮੌਨੀ ਨੇ ਮਾਂਗ ’ਚ ਟਿੱਕਾ ਅਤੇ ਗਲੇ ’ਚ ਫੁੱਲਾਂ ਦਾ ਹਾਰ ਪਾਇਆ ਹੋਇਆ ਹੈ। ਇਕ ਤਸਵੀਰ ’ਚ ਅਦਾਕਾਰਾ ਦੋਵੇਂ ਹੱਥ ਜੋੜ ਕੇ ਰਾਧਾ ਰਾਣੀ ਦੇ ਦਰਸ਼ਨ ਕਰਦੀ ਨਜ਼ਰ ਆ ਰਹੀ ਹੈ।

PunjabKesari

ਦੂਜੇ ਤਸਵੀਰ ’ਚ ਅਦਾਕਾਰਾ ਪੁਜਾਰੀ ਤੋਂ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਇਕ ਹੋਰ ਤਸਵੀਰ ’ਚ ਅਦਾਕਾਰਾ ਆਪਣੇ ਦੋਸਤਾਂ ਨਾਲ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਕ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਪਿੰਕ ਡਰੈੱਸ ’ਚ ਸ਼ਹਿਨਾਜ਼ ਗਿੱਲ ਲਗ ਰਹੀ ‘ਬਾਰਬੀ ਡੌਲ’, ਕਿਲਰ ਅੰਦਾਜ਼ ’ਚ ਦੇ ਰਹੀ ਪੋਜ਼

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਰਾਏ ਨੂੰ ਹਾਲ ਹੀ ’ਚ ਫ਼ਿਲਮ ‘ਬ੍ਰਹਮਾਸਤਰ’ ’ਚ ਦੇਖਿਆ ਗਿਆ ਸੀ। ਫ਼ਿਲਮ ’ਚ ਅਦਾਕਾਰਾ ਤੋਂ ਇਲਾਵਾ ਆਲੀਆ ਭੱਟ, ਰਣਬੀਰ ਕਪੂਰ, ਅਮਿਤਾਭ ਬੱਚਨ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਸਨ।


author

Shivani Bassan

Content Editor

Related News