ਰਣਬੀਰ ਦੀ ਲਾੜੀ ਨੂੰ ਸਜਾਉਣ ਲਈ ਪਹੁੰਚੀ ਸੱਸ ਨੀਤੂ ਅਤੇ ਨਨਾਣ ਰਿਧੀਮਾ (ਤਸਵੀਰਾਂ)

Thursday, Apr 14, 2022 - 05:06 PM (IST)

ਰਣਬੀਰ ਦੀ ਲਾੜੀ ਨੂੰ ਸਜਾਉਣ ਲਈ ਪਹੁੰਚੀ ਸੱਸ ਨੀਤੂ ਅਤੇ ਨਨਾਣ ਰਿਧੀਮਾ (ਤਸਵੀਰਾਂ)

ਮੁੰਬਈ–ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਅੱਜ 14 ਅਪ੍ਰੈਲ ਨੂੰ ਸੱਤ ਫੇਰੇ ਲੈ ਕੇ ਇਕ ਦੂਜੇ ਦੇ ਹੋ ਜਾਣਗੇ। ਪੰਜ ਸਾਲ ਇਕ ਦੂਜੇ ਨਾਲ ਡੇਟ ਕਰ ਰਹੀ ਜੋੜੀ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਪੂਰੀਆਂ ਕਰ ਲਈਆਂ ਹਨ।

PunjabKesari
ਅੱਜ ਸਵੇਰੇ ਜੋੜੀ ਦੀ ਹਲਦੀ ਹੈ । ਉੱਥੇ ਹੀ ਨੀਤੂ ਕਪੂਰ ਸਵੇਰੇ-ਸਵੇਰੇ ਆਪਣੀ ਧੀ ਰਿਧੀਮਾ ਨਾਲ ਵਾਸਤੂ ਪਹੁੰਚੀ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਤਰ੍ਹਾਂ ਲਗ ਰਿਹਾ ਹੈ ਕਿ ਨੀਤੂ ਆਪ ਹੋਣ ਵਾਲੀ ਨੂੰਹ ਨੂੰ ਆਪਣੇ ਹੱਥਾਂ ਨਾਲ ਸਜਾਵੇਗੀ।

PunjabKesari
ਅੱਜ ਦਾ ਦਿਨ ਨੀਤੂ ਦੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੈ। ਨੀਤੂ ਕਪੂਰ ਆਪਣੇ ਮੁੰਡੇ ਨੂੰ ਘੋੜੀ ਚੜਦੇ ਹੋਏ ਦੇਖੇਗੀ। ਨੀਤੂ ਦੇ ਇਲਾਵਾ ਆਲੀਆ ਦੀ ਮਾਂ ਸੋਨੀ ਰਾਜਦਾਨ ਅਤੇ ਸ਼ਾਹੀਨ ਭੱਟ ਪਹੁੰਚ ਚੁੱਕੇ ਹਨ।

PunjabKesari
ਕਪੂਰ ਪਰਿਵਾਰ ਬਰਾਤ ਲੈ ਕੇ ਕ੍ਰਿਸ਼ਨ ਰਾਜ ਬੰਗਲੇ ’ਚ ਵਾਸਤੂ ਘਰ ਪਹੁੰਚਣਗੇ। ਇਨ੍ਹਾਂ ਦੋਵੇਂ ਲੋਕੇਸ਼ਨਾਂ ਦੇ ਵਿਚਾਲੇ ਵਾਲੀ ਸੜਕ ਅਤੇ ਸਾਈਡ ’ਚ ਦਰਖ਼ਤਾਂ ’ਤੇ ਲਾਈਟਾਂ ਨਾਲ ਸ਼ਾਨਦਾਰ ਸਜਾਵਟ ਕੀਤੀ ਗਈ ਹੈ।

PunjabKesari
ਆਲੀਆ ਭੱਟ ਅਤੇ ਰਣਬੀਰ ਕਪੂਰ ਅੱਜ ਦੁਪਹਿਰੇ ਸੱਤ ਫ਼ੇਰੇ ਲੈ ਸਕਦੇ ਸਨ। ਇਹ ਨਜ਼ਾਰਾ ਬਿਲਕੁਲ ਇਸ ਤਰ੍ਹਾਂ ਦਿਖ ਰਿਹਾ ਹੈ ਜਿਵੇਂ ਕੋਈ ਤਿਉਹਾਰ ਹੋਵੇ। ਵਿਆਹ ਪੰਜਾਬੀ ਰੀਤੀ-ਰਿਵਾਜ ਨਾਲ ਹੋਵੇਗਾ। ਵਿਆਹ ’ਚ ਸਿਰਫ਼ ਪਰਿਵਾਰ ਵਾਲੇ ਅਤੇ ਰਣਬੀਰ ਅਤੇ ਆਲੀਆ ਦੇ ਵੀ ਦੋਸਤ ਸ਼ਾਮਲ ਹੋਣਗੇ।

PunjabKesari
ਬੀਤੇ ਦਿਨ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਮਹਿੰਦੀ ਦੀ ਰਸਮਾਂ ਨੂੰ ਨਿਭਾਇਆ ਗਿਆ ਸੀ। ਹਾਲਾਂਕਿ ਹੁਣ ਤੱਕ ਸੋਸ਼ਲ ਮੀਡੀਆ ’ਤੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਤਸਵੀਰਾਂ ਨਹੀਂ ਆਈਆਂ ਹਨ।


author

Aarti dhillon

Content Editor

Related News