ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ ਤੋਂ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਤੁਹਾਡੇ ਪਾ ਦੇਵੇਗੀ ਢਿੱਡੀਂ ਪੀੜਾਂ

Wednesday, Mar 06, 2024 - 03:21 AM (IST)

ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ ਤੋਂ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਤੁਹਾਡੇ ਪਾ ਦੇਵੇਗੀ ਢਿੱਡੀਂ ਪੀੜਾਂ

ਐਂਟਰਟੇਨਮੈਂਟ ਡੈਸਕ– ਪੰਜਾਬੀ ਜਿਥੇ ਜਾਣ, ਉਥੇ ਰੌਣਕਾਂ ਨਾ ਲੱਗਣ, ਇਹ ਭਲਾ ਕਿਵੇਂ ਹੋ ਸਕਦਾ ਹੈ। 1 ਤੋਂ 3 ਮਾਰਚ ਤਕ ਚੱਲੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੇ ਪ੍ਰੀ ਵੈਡਿੰਗ ਪ੍ਰੋਗਰਾਮ ’ਚ ਦੇਸ਼-ਵਿਦੇਸ਼ਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ ਪਰ ਮੇਲਾ ਆਪਣੇ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਨੇ ਜਿੱਤ ਲਿਆ। ਲੋਕਾਂ ਨੇ ਕਿਹਾ ਰਿਹਾਨਾ ਨੇ ਭਾਵੇਂ ਇਸ ਪ੍ਰੀ ਵੈਡਿੰਗ ਲਈ 74 ਕਰੋੜ ਰੁਪਏ ਲਏ ਹੋਣ ਪਰ ਦਿਲ ਤਾਂ ਇਕੋ ਜਿੱਤ ਕੇ ਲੈ ਗਿਆ ਹੈ, ਜੋ ਹੈ ਦਿਲਜੀਤ ਦੋਸਾਂਝ।

ਇਹ ਖ਼ਬਰ ਵੀ ਪੜ੍ਹੋ : ਅੱਜ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ ਕਿਸਾਨ, ਸੈਕੜੇ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ

ਹੁਣ ਦਿਲਜੀਤ ਦੋਸਾਂਝ ਨੇ ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ ਤੋਂ ਇਕ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਢਿੱਡੀਂ ਪੀੜਾਂ ਪੈਣੀਆਂ ਤੈਅ ਹਨ। ਦਰਅਸਲ ਇਹ ਇਕ ਮਿੰਨੀ ਵਲਾਗ ਹੈ, ਜੋ ਦਿਲਜੀਤ ਦੋਸਾਂਝ ਅਕਸਰ ਇੰਸਟਾਗ੍ਰਾਮ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਇਸ ਵੀਡੀਓ ’ਚ ਦਿਲਜੀਤ ਦੋਸਾਂਝ ਨੂੰ ਆਪਣੇ ਮਜ਼ਾਕੀਆ ਲਹਿਜ਼ੇ ’ਚ ਪ੍ਰੋਗਰਾਮ ਦੀ ਕੁਮੈਂਟਰੀ ਕਰਦੇ ਸੁਣਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਇਸ ਵੀਡੀਓ ’ਚ ਦਿਲਜੀਤ ਦੋਸਾਂਝ ਨੇ ਦੇਸ਼-ਵਿਦੇਸ਼ਾਂ ਦੀਆਂ ਮਸ਼ਹੂਰ ਹਸਤੀਆਂ ’ਤੇ ਮਜ਼ੇਦਾਰ ਕੁਮੈਂਟਰੀ ਕੀਤੀ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹੋ ਰਹੇ ਹਨ। ਵੀਡੀਓ ਨੂੰ ਕਰੋੜਾਂ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।

ਦਿਲਜੀਤ ਦੋਸਾਂਝ ਵਲੋਂ ਇਸ ਤੋਂ ਪਹਿਲਾਂ ਵੀ ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ ਤੋਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ, ਜੋ ਅਪਲੋਡ ਹੁੰਦਿਆਂ ਸਾਰ ਹੀ ਵਾਇਰਲ ਹੋ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News