ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਖ਼ੁਦ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

Friday, Aug 13, 2021 - 02:01 PM (IST)

ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਖ਼ੁਦ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਨੂੰ ਅਜੇ ਇਕ ਹਫ਼ਤਾ ਵੀ ਨਹੀਂ ਹੋਇਆ ਹੈ ਕਿ ਸ਼ੋਅ ਦੇ ਮੁਕਾਬਲੇਬਾਜ਼ਾਂ ਬਾਰੇ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਪ੍ਰਤੀਕ-ਦਿਵਿਆ ਦੀ ਲੜਾਈ ਸ਼ੋਅ ਦੇ ਪਹਿਲੇ ਦਿਨ ਤੋਂ ਹੀ ਸੁਰਖ਼ੀਆਂ ’ਚ ਰਹੀ ਹੈ। ਇਸ ਦੌਰਾਨ ਸ਼ੋਅ ਦੇ ਇਕ ਹੋਰ ਮੁਕਾਬਲੇਬਾਜ਼ ਬਾਰੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਹ ਮੁਕਾਬਲੇਬਾਜ਼ ਕੋਈ ਹੋਰ ਨਹੀਂ, ਸਗੋਂ ਪੰਜਾਬ ਦੇ ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਮੂਸ ਜੱਟਾਣਾ ਹੈ।

PunjabKesari

ਸਪਾਟਬੁਆਏ ’ਚ ਛਪੀ ਰਿਪੋਰਟ ਅਨੁਸਾਰ ਯੂਟਿਊਬਰ ਮੂਸ ਜੱਟਾਣਾ ਨੇ ‘ਬਿੱਗ ਬੌਸ ਓ. ਟੀ. ਟੀ.’ ਦੇ ਲਾਈਵ ਸ਼ੋਅ ’ਚ ਮੰਨਿਆ ਹੈ ਕਿ ਉਹ ਬਾਏਸੈਕਸੂਅਲ (Bisexual) ਹੈ। ਰਿਪੋਰਟ ਅਨੁਸਾਰ ਜਦੋਂ ਪ੍ਰਤੀਕ ਨੇ ਮੂਸ ਨੂੰ ਉਸ ਦੇ ਬਾਰੇ ਪੁੱਛਿਆ ਤਾਂ ਮੂਸ ਨੇ ਦੱਸਿਆ ਕਿ ਉਹ ਇਕ ਬਾਏਸੈਕਸੂਅਲ (Bisexual) ਹੈ।

PunjabKesari

ਮੂਸ ਨੇ ਇਹ ਵੀ ਕਿਹਾ ਕਿ ਉਹ ਮੁੰਡਿਆਂ ਪ੍ਰਤੀ ਵਧੇਰੇ ਆਕਰਸ਼ਿਤ ਮਹਿਸੂਸ ਕਰਦੀ ਹੈ ਪਰ ਲੜਕੀਆਂ ਨਾਲ ਉਸ ਦਾ ਸਬੰਧ ਬਰਾਬਰ ਮਹੱਤਵਪੂਰਨ ਹੈ। ਮੂਸ ਨੇ ਕਿਹਾ ਕਿ ਜੇ ਉਸ ਦਾ ਕਿਸੇ ਲੜਕੀ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਤਾਂ ਉਹ ਲੜਕੇ ਦੀ ਬਜਾਏ ਲੜਕੀ ਨਾਲ ਸੈਟਲ ਹੋਣ ਨੂੰ ਜ਼ਿਆਦਾ ਮਹੱਤਵ ਦੇਵੇਗੀ।

PunjabKesari

ਦੱਸ ਦੇਈਏ ਕਿ ਮੂਸ ਨਿਸ਼ਾਂਤ ਭੱਟ ਦੀ ਕਨੈਕਸ਼ਨ ਬਣ ਕੇ ‘ਬਿੱਗ ਬੌਸ’ ਦੇ ਘਰ ਗਈ ਪਰ ਉਹ ਪ੍ਰਤੀਕ ਨਾਲ ਸਭ ਤੋਂ ਵਧੀਆ ਰਿਸ਼ਤਾ ਸਾਂਝਾ ਕਰਦੀ ਹੈ ਤੇ ਜ਼ਿਆਦਾਤਰ ਉਸ ਦੇ ਨਾਲ ਵੇਖੀ ਜਾਂਦੀ ਹੈ।

PunjabKesari

ਹਾਲ ਹੀ ’ਚ ਮੂਸ ਦੀ ਮਿਲਿੰਦ ਗਾਬਾ ਨਾਲ ਬਹਿਸ ਹੋਈ, ਜਦੋਂ ਉਸ ਨੇ ਪ੍ਰਤੀਕ ਨੂੰ ਕੁਮੈਂਟ ਪਾਸ ਕੀਤਾ ਤੇ ਉਸ ’ਤੇ ਟਿੱਪਣੀ ਕੀਤੀ। ਇਸ ਤੋਂ ਇਲਾਵਾ ਮੂਸ ਦੀ ਅਕਸ਼ਰਾ ਸਿੰਘ ਨਾਲ ਵੀ ਲੜਾਈ ਹੋ ਚੁੱਕੀ ਹੈ।

PunjabKesari

ਮੂਸ ਨੇ ਅਕਸ਼ਰਾ ਸਿੰਘ ਦੇ ਪੇਸ਼ੇ ’ਤੇ ਟਿੱਪਣੀ ਕੀਤੀ ਸੀ, ਜੋ ਅਕਸ਼ਰਾ ਨੂੰ ਬਿਲਕੁਲ ਪਸੰਦ ਨਹੀਂ ਸੀ। ਕੁਲ ਮਿਲਾ ਕੇ ਮੂਸ ਦੀ ਘਰ ’ਚ ਸਿਰਫ 3-4 ਮੁਕਾਬਲੇਬਾਜ਼ਾਂ ਦੇ ਨਾਲ ਬਣਦੀ ਹੈ ਤੇ ਉਹ ਉਨ੍ਹਾਂ ਦੇ ਨਾਲ ਦਿਖਾਈ ਦਿੰਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News