ਅਫ਼ਸਾਨਾ ਤੇ ਸਾਜ਼ ਦੇ ਵਿਆਹ ''ਚ ਸ਼ਾਮਲ ਹੋਏ ਮੋਨਿਸ਼ ਬਹਿਲ

Sunday, Feb 20, 2022 - 07:44 PM (IST)

ਅਫ਼ਸਾਨਾ ਤੇ ਸਾਜ਼ ਦੇ ਵਿਆਹ ''ਚ ਸ਼ਾਮਲ ਹੋਏ ਮੋਨਿਸ਼ ਬਹਿਲ

ਜਲੰਧਰ-ਪੰਜਾਬੀ ਗਾਇਕਾ ਅਫਸਾਨਾ ਖਾਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਸ ਦਾ ਵਿਆਹ ਆਪਣੇ ਬੁਆਏਫ੍ਰੈਂਡ ਸਾਜ਼ ਨਾਲ ਹੋਇਆ ਹੈ। ਅਫਸਾਨਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਅਫਸਾਨਾ ਦੇ ਵਿਆਹ ਦੇ ਫੰਕਸ਼ਨ ਚੱਲ ਰਹੇ ਸਨ ਅਤੇ ਸ਼ਨੀਵਾਰ ਨੂੰ ਦੋਹਾਂ ਦਾ ਵਿਆਹ ਹੋਇਆ।

ਇਹ ਵੀ ਪੜ੍ਹੋ :ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਹੋਈ ਮੌਤ

PunjabKesari

PunjabKesari

ਇਸ ਮੌਕੇ ਉਚੇਚੇ ਤੌਰ ‘ਤੇ ‘ਦਾ ਫੈਕਟ ਨਿਊਜ਼ ਚੈਨਲ’ ਦੇ ਫਾਊਂਡਰ ਮੋਨਿਸ਼ ਬਹਿਲ ਨੇ ਸ਼ਿਰਕਤ ਕੀਤੀ। ਸਾਜ਼ ਦੇ ਭਰਾ ਰੋਹਿਤ ਸ਼ਰਮਾ,  ਰਮੇਸ਼ ਬਹਿਲ, ਰੇਣੂ ਬਹਿਲ, ਆਦਿਤਿਆ ਅਤੇ ਦੁਬਈ ਤੋਂ ਸ਼ਾਇਨੀ ਅਰੋੜਾ ਵੀ ਮੌਜੂਦ ਹਨ।ਅਫਸਾਨਾ ਖਾਨ ਦੁਲਹਨ ਦੇ ਰੂਪ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਦੁਲਹਨ ਦੀ ਜੋੜੀ ‘ਚ ਆਪਣਾ ਲਹਿੰਗਾ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ :ਆਖਿਰ ਕੀ ਹੈ ਰਾਮ ਰਹੀਮ ਦਾ  Election-Connection,ਪੰਜਾਬ ਚੋਣਾਂ ਲਈ ਡੇਰਾ ਸੱਚਾ ਸੌਦਾ ਨੇ ਖੋਲ੍ਹੇ ਆਪਣੇ ਪੱਤੇ !

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News