ਕੀ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ''ਚ ਜੈਕਲੀਨ ਨੂੰ ਮਿਲੇਗੀ ਜ਼ਮਾਨਤ? ਅੱਜ ਆਵੇਗਾ ਫ਼ੈਸਲਾ

11/15/2022 9:12:48 AM

ਮੁੰਬਈ (ਬਿਊਰੋ) : ਪਿਛਲੇ ਕਈ ਮਹੀਨਿਆਂ ਤੋਂ ਅਦਾਕਾਰਾ ਜੈਕਲੀਨ ਫਰਨਾਂਡੀਜ਼ ਮੁਸ਼ਕਿਲਾਂ 'ਚ ਲਗਾਤਾਰ ਘਿਰਦੀ ਨਜ਼ਰ ਆ ਰਹੀ ਹੈ। 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਉਸ ਦੀ ਜ਼ਮਾਨਤ ਮਾਮਲੇ 'ਚ ਦਿੱਲੀ ਦੀ ਅਦਾਲਤ ਅੱਜ ਆਪਣਾ ਫ਼ੈਸਲਾ ਸੁਣਾਏਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਸ ਦੀ ਜ਼ਮਾਨਤ 'ਤੇ ਫ਼ੈਸਲਾ ਆਉਣਾ ਸੀ ਪਰ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਫ਼ੈਸਲੇ ਲਈ 11 ਤਾਰੀਕ ਤੈਅ ਕੀਤੀ ਸੀ ਪਰ 11 ਨਵੰਬਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਦਾਕਾਰਾ ਦੀ ਅੰਤਰਿਮ ਜ਼ਮਾਨਤ 15 ਨਵੰਬਰ ਤੱਕ ਵਧਾ ਦਿੱਤੀ ਸੀ। ਹਾਲਾਂਕਿ ਉਸ ਦੀ ਅੰਤਰਿਮ ਜ਼ਮਾਨਤ 10 ਨਵੰਬਰ ਨੂੰ ਖ਼ਤਮ ਹੋ ਗਈ ਸੀ। ਦੂਜੇ ਪਾਸੇ ਮੰਗਲਵਾਰ ਯਾਨੀ ਅੱਜ ਅਦਾਲਤ ਜੈਕਲੀਨ ਦੀ ਨਿਯਮਤ ਜ਼ਮਾਨਤ 'ਤੇ ਆਪਣਾ ਫ਼ੈਸਲਾ ਸੁਣਾਏਗੀ।

 ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

11 ਨਵੰਬਰ ਨੂੰ ਅਦਾਲਤ 'ਚ ਮੌਜੂਦ ਸੀ ਜੈਕਲੀਨ
11 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਜੈਕਲੀਨ ਵੀ ਅਦਾਲਤ 'ਚ ਮੌਜੂਦ ਸੀ। ਇਸ ਦੌਰਾਨ ਈ. ਡੀ. ਨੇ ਅਦਾਕਾਰਾ ਦੀ ਜ਼ਮਾਨਤ ਦਾ ਵਿਰੋਧ ਕੀਤਾ। ਈ. ਡੀ. ਨੇ ਕਿਹਾ ਕਿ ਜ਼ਮਾਨਤ ਮਿਲਣ ਤੋਂ ਬਾਅਦ ਅਦਾਕਾਰਾ ਸਬੂਤਾਂ ਨਾਲ ਛੇੜਛਾੜ ਕਰ ਸਕਦੀ ਹੈ ਅਤੇ ਵਿਦੇਸ਼ ਭੱਜ ਵੀ ਸਕਦੀ ਹੈ। ਈ. ਡੀ. ਦੀ ਪਟੀਸ਼ਨ 'ਤੇ ਜੈਕਲੀਨ ਦੇ ਵਕੀਲ ਨੇ ਕਿਹਾ ਕਿ ਦੇਸ਼ ਛੱਡ ਕੇ ਭੱਜਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਅਦਾਕਾਰਾ ਨੇ ਕਿਹਾ ਕਿ ਉਹ ਜਾਂਚ 'ਚ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ। ਅਦਾਕਾਰਾ ਦੇ ਵਕੀਲ ਨੇ ਇਹ ਵੀ ਕਿਹਾ ਕਿ ਉਸ ਨੇ ਖ਼ੁਦ ਅਦਾਲਤ 'ਚ ਆਤਮ ਸਮਰਪਣ ਕੀਤਾ ਹੈ ਅਤੇ ਅਦਾਲਤ ਨੇ ਖ਼ੁਦ ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਹੈ। ਜੈਕਲੀਨ ਵਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਈ. ਡੀ. ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’

200 ਕਰੋੜ ਦੀ ਰਿਕਵਰੀ ਕੇਸ ਦੀ ਦੋਸ਼ੀ ਹੈ ਜੈਕਲੀਨ 
ਜੈਕਲੀਨ 'ਤੇ ਦੋਸ਼ ਹੈ ਕਿ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਸੁਰੇਸ਼ ਨੂੰ ਮਿਲਣ ਦੇ 10 ਦਿਨਾਂ ਦੇ ਅੰਦਰ ਉਸ ਨੇ ਆਪਣੇ ਅਪਰਾਧਿਕ ਇਤਿਹਾਸ ਬਾਰੇ ਦੱਸਿਆ ਸੀ। ਇਸ ਦੇ ਬਾਵਜੂਦ ਅਦਾਕਾਰਾ ਉਨ੍ਹਾਂ ਦੇ ਸੰਪਰਕ 'ਚ ਰਹੀ ਅਤੇ ਮਹਿੰਗੇ ਤੋਹਫੇ ਲੈਂਦੀ ਰਹੀ। ਫਿਲਹਾਲ ਦੋਸ਼ੀ ਸੁਕੇਸ਼ ਚੰਦਰਸ਼ੇਖਰ ਸਲਾਖਾਂ ਪਿੱਛੇ ਹੈ। ਸੁਕੇਸ਼ 'ਤੇ ਦੋਸ਼ ਹੈ ਕਿ ਉਸ ਨੇ ਪ੍ਰਭਾਵਸ਼ਾਲੀ ਲੋਕਾਂ ਸਮੇਤ ਕਈ ਲੋਕਾਂ ਨਾਲ ਠੱਗੀ ਮਾਰੀ ਹੈ। 17 ਅਗਸਤ ਨੂੰ ਈ. ਡੀ. ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ 'ਚ ਜੈਕਲੀਨ ਨੂੰ 200 ਕਰੋੜ ਦੀ ਵਸੂਲੀ ਮਾਮਲੇ 'ਚ ਵੀ ਦੋਸ਼ੀ ਪਾਇਆ ਗਿਆ ਸੀ। ਇਸ 'ਚ ਕਈ ਗਵਾਹਾਂ ਅਤੇ ਸਬੂਤਾਂ ਨੂੰ ਆਧਾਰ ਬਣਾਇਆ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤਾ ਸੀ। ਜੈਕਲੀਨ ਦੇ ਵਕੀਲ ਨੇ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News