200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਅਦਾਕਾਰਾ ਜੈਕਲੀਨ ਤੇ ਸੁਕੇਸ਼ ਖਿਲਾਫ ਦੋਸ਼ ਤੈਅ

Thursday, Jun 04, 2026 - 02:31 PM (IST)

200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਅਦਾਕਾਰਾ ਜੈਕਲੀਨ ਤੇ ਸੁਕੇਸ਼ ਖਿਲਾਫ ਦੋਸ਼ ਤੈਅ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਬੁੱਧਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼, ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਅਤੇ 15 ਹੋਰਨਾਂ ਖਿਲਾਫ ਰਸਮੀ ਰੂਪ ’ਚ ਦੋਸ਼ ਤੈਅ ਕਰ ਦਿੱਤੇ। ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵੱਲੋਂ ਦਰਜ ਇਕ ਵੱਖਰੇ ਮਾਮਲੇ ’ਚ ਅਦਾਲਤ ਨੇ ਸੁਕੇਸ਼ ਅਤੇ 20 ਹੋਰਨਾਂ ਖਿਲਾਫ ਵੀ ਵੱਖ-ਵੱਖ ਅਪਰਾਧਾਂ ਤਹਿਤ ਦੋਸ਼ ਤੈਅ ਕੀਤੇ, ਜਿਨ੍ਹਾਂ ’ਚ ‘ਮਕੋਕਾ’ ਤਹਿਤ ਆਉਣ ਵਾਲੇ ਅਪਰਾਧ ਵੀ ਸ਼ਾਮਲ ਹਨ।

ਸੁਕੇਸ਼ ਚੰਦਰਸ਼ੇਖਰ, ਜੈਕਲੀਨ ਅਤੇ ਕਈ ਹੋਰ ਮੁਲਜ਼ਮ ਬੁੱਧਵਾਰ ਦੁਪਹਿਰ ਅਦਾਲਤ ’ਚ ਪੇਸ਼ ਹੋਏ। ਮੁਲਜ਼ਮਾਂ ਨੇ ਦੋਸ਼ ਖਾਰਿਜ ਕਰਦੇ ਹੋਏ ਵਧੀਕ ਸੈਸ਼ਨ ਜੱਜ (ਏ. ਐੱਸ. ਜੀ.) ਪ੍ਰਸ਼ਾਂਤ ਸ਼ਰਮਾ ਅੱਗੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਕਹੀ। ਅਦਾਲਤ ਨੇ 30 ਮਈ ਨੂੰ ਦੋ ਵੱਖ-ਵੱਖ ਹੁਕਮਾਂ ਜ਼ਰੀਏ ਦੋਵਾਂ ਮਾਮਲਿਆਂ ’ਚ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਪਹਿਲੀ ਨਜ਼ਰੇ ਮੁਲਜ਼ਮਾਂ ਖਿਲਾਫ ਲੋੜੀਂਦੇ ਸਬੂਤ ਮੌਜੂਦ ਹਨ।


author

cherry

Content Editor

Related News