ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ; ਸਾਰੇ 11 ਮੁਲਜ਼ਮ 6 ਨਵੰਬਰ ਤੱਕ ਪੁਲਸ ਹਿਰਾਸਤ ’ਚ

Friday, Oct 30, 2026 - 09:16 AM (IST)

ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ; ਸਾਰੇ 11 ਮੁਲਜ਼ਮ 6 ਨਵੰਬਰ ਤੱਕ ਪੁਲਸ ਹਿਰਾਸਤ ’ਚ

ਮੁੰਬਈ (ਏਜੰਸੀ)- ਮੁੰਬਈ ਦੀ ਵਿਸ਼ੇਸ਼ ਮਕੋਕਾ ਅਦਾਲਤ ਨੇ ਵੀਰਵਾਰ ਨੂੰ ਅਦਾਕਾਰ ਟਾਈਗਰ ਸ਼ਰਾਫ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਸਾਰੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਹੈ। ਮੁਲਜ਼ਮਾਂ ਨੂੰ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਤਹਿਤ ਮੁੜ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ੇਸ਼ ਜੱਜ ਸਤਿਆਨਾਰਾਇਣ ਨਾਵੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਸ ਨੇ ਹਮਲੇ ਨਾਲ ਜੁੜੀ ਡੂੰਘੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸਾਰੇ ਮੁਲਜ਼ਮਾਂ ਤੋਂ ਹਿਰਾਸਤ ’ਚ ਵਿਸਥਾਰਪੂਰਵਕ ਪੁੱਛਗਿੱਛ ਕਰਨ ਦੀ ਲੋੜ ਦੱਸਦੇ ਹੋਏ ਉਨ੍ਹਾਂ ਦੀ 10 ਦਿਨਾਂ ਦੀ ਹਿਰਾਸਤ ਮੰਗੀ ਸੀ।

ਪੁਲਸ ਨੇ ਮੁੰਬਈ ਦੇ ਜੂਹੂ ਇਲਾਕੇ ’ਚ 18 ਅਕਤੂਬਰ ਨੂੰ ਸ਼ਰਾਫ ਦੀ ਕਾਰ ’ਤੇ ਹੋਈ ਗੋਲੀਬਾਰੀ ਦੇ ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ 11 ਮੁਲਜ਼ਮਾਂ ਖ਼ਿਲਾਫ ਮੰਗਲਵਾਰ ਨੂੰ ਮਕੋਕਾ ਦੀਆਂ ਧਾਰਾਵਾਂ ਲਾਗੂ ਕੀਤੀਆਂ। ਫੁੱਟਬਾਲ ਮੈਦਾਨ ਤੋਂ ਨਿਕਲਦੇ ਸਮੇਂ ਦੋ ਹਮਲਾਵਰਾਂ ਨੇ ਸ਼ਰਾਫ ਦੀ ਕਾਰ ’ਤੇ 5 ਗੋਲੀਆਂ ਚਲਾਈਆਂ ਸਨ। ‘ਬਾਗੀ’ ਫਿਲਮ ਦੇ 36 ਸਾਲਾ ਅਦਾਕਾਰ ਇਸ ਹਮਲੇ ’ਚ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦੇ ਕਾਰ ਚਾਲਕ ਅਤੇ ਉੱਥੇ ਮੌਜੂਦ ਇਕ ‘ਵਲੌਗਰ’ ਜ਼ਖ਼ਮੀ ਹੋ ਗਏ ਸਨ।


author

cherry

Content Editor

Related News