‘ਮਨੀ ਬੈਕ ਗਾਰੰਟੀ’ ’ਚ ਪਤਨੀ ਨਾਲ ਅਦਾਕਾਰੀ ਕਰਦੇ ਨਜ਼ਰ ਆਉਣਗੇ ਵਸੀਮ ਅਕਰਮ
Tuesday, Apr 04, 2023 - 11:20 AM (IST)
ਮੁੰਬਈ (ਬਿਊਰੋ)– ਨਿਰਮਾਤਾ ਸ਼ਯਾਨ ਖ਼ਾਨ ਦੀ ‘ਮਨੀ ਬੈਕ ਗਾਰੰਟੀ’ ’ਚ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਬਲਾਕਬਸਟਰ ਹਿੱਟ ਫਵਾਦ ਖ਼ਾਨ ਨਾਲ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ
ਸਿਆਸੀ ਵਿਅੰਗ ’ਤੇ ਆਧਾਰਿਤ ਫ਼ਿਲਮ ’ਚ ਵਸੀਮ ਅਕਰਮ ਬੈਂਕ ਦੇ ਮੁਖੀ ਦੇ ਰੂਪ ’ਚ ਨਜ਼ਰ ਆਉਣਗੇ। ਸ਼ਯਾਨ ਖ਼ਾਨ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਹੈ ਕਿ ਕ੍ਰਿਕਟ ਦੇ ਮੈਦਾਨ ’ਚ ਗੇਂਦਬਾਜ਼ੀ ਦੀ ਸਨਸਨੀ ਪੈਦਾ ਕਰਨ ਵਾਲੇ ਤੇ ਦੁਨੀਆ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ ’ਚੋਂ ਇਕ ਵਜੋਂ ਜਾਣੇ ਜਾਂਦੇ ਵਸੀਮ ਨੂੰ ਲੋਕ ਫ਼ਿਲਮੀ ਪਰਦੇ ’ਤੇ ਦੇਖਣ ਲਈ ਉਤਸ਼ਾਹਿਤ ਹਨ।
ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ਵਸੀਮ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸ਼ਨੀਰਾ ਅਕਰਮ ਵੀ ਖ਼ਾਸ ਭੂਮਿਕਾ ’ਚ ਨਜ਼ਰ ਆਵੇਗੀ। 21 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਚ ਵਸੀਮ ਦੀ ਪਤਨੀ ਪਾਕਿਸਤਾਨ ’ਚ ਰਹਿਣ ਵਾਲੀ ਇਕ ਆਸਟ੍ਰੇਲੀਅਾਈ ਸਮਾਜ ਸੇਵੀ ਦੇ ਰੂਪ ’ਚ ਨਜ਼ਰ ਆਵੇਗੀ, ਜੋ ਇਕ ਪੱਤਰਕਾਰ ਵਜੋਂ ਕੰਮ ਕਰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।