Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ

10/06/2022 3:12:35 PM

ਬਾਲੀਵੁੱਡ ਡੈਸਕ- ਬੀ-ਟਾਊਨ ਦੇ ਮਸ਼ਹੂਰ ਅਦਾਕਾਰਾ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ। ਕੁਝ ਹੀ ਦਿਨਾਂ ’ਚ ਕਪੂਰ ਪਰਿਵਾਰ ’ਚ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ, ਜਿਸ ਦਾ ਨਾ ਸਿਰਫ਼ ਪਰਿਵਾਰਕ ਮੈਂਬਰ ਸਗੋਂ ਰਣਬੀਰ- ਆਲੀਆ ਦੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸੁਸ਼ਮਿਤਾ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼, ਟਰਾਂਸਜੈਂਡਰ ਲੁੱਕ ’ਚ ਨਜ਼ਰ ਆਈ ਅਦਾਕਾਰਾ

ਦੱਸ ਦੇਈਏ ਕਿ ਕਪੂਰ ਪਰਿਵਾਰ ਨੇ ਦੁਸਹਿਰੇ ਵਾਲੇ ਦਿਨ ਯਾਨੀ ਬੁੱਧਵਾਰ ਨੂੰ ਆਲੀਆ ਭੱਟ ਲਈ ਬੇਬੀ ਸ਼ਾਵਰ ਦੀ ਰਸਮ ਰੱਖੀ। ਆਲੀਆ ਦੇ ਬੇਬੀ ਸ਼ਾਵਰ ਦੀਆਂ ਰਸਮਾਂ ਉਨ੍ਹਾਂ ਦੇ ਵਾਸਤੁ ਹਾਊਸ ’ਚ ਹੋਇਆ ਹਨ। 

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਕਿ  ਇਸ ਦੌਰਾਨ ਜੋੜਾ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ। ਅਦਾਕਾਰਾ ਦੇ ਚਿਹਰੇ ’ਤੇ ਸਾਫ਼ ਗਲੋਅ ਪ੍ਰੈਗਨੈਂਸੀ ਗਲੋਅ ਨੇ ਚਾਰ-ਚੰਨ ਲਗਾ ਦਿੱਤੇ। ਇਸ ਦੌਰਾਨ ਜੋੜੇ ਨੇ ਬੇਹੱਦ ਸ਼ਾਨਦਾਰ ਪੋਜ਼ ਦਿੱਤੇ। 

PunjabKesari

ਇਸ ਫੰਕਸ਼ਨ ’ਚ ਨੀਤੂ ਕਪੂਰ ਤੋਂ ਲੈ ਕੇ ਕਰਿਸ਼ਮਾ ਕਪੂਰ, ਆਲੀਆ ਦੀ ਭੈਣ ਸ਼ਾਹੀਨ ਭੱਟ-ਪੂਜਾ ਭੱਟ, ਮਾਂ ਸੋਨੀ ਰਾਜ਼ਦਾਨ, ਕਰਨ ਜੌਹਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਫੰਕਸ਼ਨ ’ਚ ਹਰ ਕੋਈ ਟ੍ਰੈਡੀਸ਼ਨਲ ਲੁੱਕ ’ਚ ਨਜ਼ਰ ਆਇਆ।

PunjabKesari

ਇਸ ਦੌਰਾਨ ਮੌਮ-ਟੂ-ਬੀ ਆਲੀਆ ਬੇਹੱਦ ਗਲੈਮਰਸ ਲੱਗ ਰਹੀ ਸੀ। ਆਲੀਆ ਨੇ ਬੇਬੀ ਸ਼ਾਵਰ ਲਈ ਪੀਲੇ ਰੰਗ ਦਾ ਸੂਟ ਪਾਇਆ ਸੀ ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ, ਜੋ ਪੂਰੀ ਤਰ੍ਹਾਂ ਸਿਲਕ ਦਾ ਬਣਿਆ ਹੋਇਆ ਸੀ।

PunjabKesari

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

ਇਸ ਦੇ ਨਾਲ ਆਲੀਆ ਨੇ ਹੈਵੀ ਨੈੱਕਲੇਸ ਅਤੇ ਮਾਂਗ ਟਿੱਕਾ ਵੀ ਲਗਾਇਆ ਹੋਇਆ ਸੀ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਇਸ ਦੌਰਾਨ ਪਤੀ ਰਣਬੀਰ ਵੀ ਰਵਾਇਤੀ ਅਵਤਾਰ ’ਚ ਨਜ਼ਰ ਆਏ। ਅਦਾਕਾਰ ਨੇ ਪੇਸਟਲ ਪਿੰਕ ਕਲਰ ਦਾ ਕੁੜਤਾ ਪਾਇਆ ਸੀ ਜਿਸ ’ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

PunjabKesari


Shivani Bassan

Content Editor

Related News