ਅਦਾਕਾਰ ਮੋਹਿਤ ਰੈਨਾ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸ਼ੇਅਰ ਕੀਤੀਆਂ ਤਸਵੀਰਾਂ

Sunday, Jan 02, 2022 - 01:12 PM (IST)

ਅਦਾਕਾਰ ਮੋਹਿਤ ਰੈਨਾ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ ਮੋਹਿਤ ਰੈਨਾ ਨਵੇਂ ਸਾਲ ਮੌਕੇ ਆਪਣੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੀ ਪਤਨੀ ਅਦਿੱਤੀ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਦੋਵੇਂ ਫੇਰੇ ਲੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਹੁਣ ਤੱਕ ਉਨ੍ਹਾਂ ਨੇ ਪ੍ਰੇਮਿਕਾ ਹੋਣ ਵੱਲ ਕੋਈ ਇਸ਼ਾਰਾ ਨਹੀਂ ਕੀਤਾ ਸੀ।

PunjabKesari

ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਮੋਹਿਤ ਰੈਨਾ ਨੇ ਲਿਖਿਆ, ''ਪਿਆਰ ਰੁਕਾਵਟਾਂ ਨੂੰ ਨਹੀਂ ਪਛਾਣਦਾ, ਇਹ ਰੁਕਾਵਟਾਂ ਨੂੰ ਪਾਰ ਕਰਦਾ ਹੈ, ਵਾੜ ਤੋਂ ਛਾਲ ਮਾਰਦਾ ਹੈ, ਕੰਧਾਂ 'ਚ ਵੜ ਕੇ ਆਪਣੀ ਮੰਜ਼ਲ ਤਕ ਪਹੁੰਚਣ ਲਈ ਉਮੀਦ ਨਾਲ ਭਰਿਆ ਹੁੰਦਾ ਹੈ। ਉਸ ਉਮੀਦ ਅਤੇ ਆਪਣੇ ਮਾਪਿਆਂ ਦੇ ਆਸ਼ੀਰਵਾਦ ਨਾਲ ਅਸੀਂ ਹੁਣ ਦੋ ਨਹੀਂ ਸਗੋਂ ਇਕ ਹਾਂ। ਨਵੇਂ ਸਫ਼ਰ 'ਚ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਅਦਿੱਤੀ ਅਤੇ ਮੋਹਿਤ।''

PunjabKesari

ਤਸਵੀਰਾਂ 'ਚ ਮੋਹਿਤ ਰੈਨਾਂ ਨੂੰ ਸਫ਼ੈਦ ਪੱਗ ਨਾਲ ਸਫ਼ੈਦ ਸ਼ੇਰਵਾਨੀ 'ਚ ਦੇਖਿਆ ਜਾ ਸਕਦਾ ਹੈ। ਅਦਿੱਤੀ ਨੇ ਸ਼ਾਦੀ ਲਈ ਯੈਲੋ ਰੰਗ ਦਾ ਲਹਿੰਗਾ ਚੁਣਿਆ। ਯੂਜ਼ਰਜ਼ ਲਗਾਤਾਰ ਉਨ੍ਹਾਂ ਨੂੰ ਕੁਮੈਂਟ ਦੇ ਜ਼ਰੀਏ ਵਧਾਈ ਦੇ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ 'ਚ ਲਿਖਿਆ, ''ਆਖ਼ਰ ਸ਼ਿਵ ਨੂੰ ਆਪਣੀ ਪਾਰਵਤੀ ਮਿਲ ਹੀ ਗਈ। ਇਕ ਹੋਰ ਯੂਜ਼ਰ ਨੇ ਲਿਖਿਆ, ਇੲ ਕਦੋਂ ਹੋਇਆ? ਮੋਹਿਤ ਸਰ ਨੇ ਸ਼ਾਦੀ ਕਰ ਲਈ। ਇਕ ਹੋਰ ਯੂਜ਼ਰ ਨੇ ਲਿਖਿਆ, ਭਗਵਾਨ ਦੀ ਕਿਰਪਾ ਤਹਾਡੇ ਦੋਵਾਂ 'ਤੇ ਬਣੀ ਰਹੀ। ਇਕ ਯੂਜ਼ਰ ਨੇ ਲਿਖਿਆ, ਇਹ ਤਾਂ ਸਰਪ੍ਰਾਈਜ਼ ਹੈ। ਉਂਜ ਤੁਹਾਨੂੰ ਦੋਵਾਂ ਨੂੰ ਵਧਾਈ।''

PunjabKesari

ਦੱਸਣਯੋਗ ਹੈ ਕਿ ਮੋਹਿਤ ਰੈਨਾ ਨੂੰ ਟੀ. ਵੀ. ਲੜੀਵਾਰ 'ਦੇਵੋਂ ਕੇ ਦੇਵ ਮਹਾਦੇਵ' 'ਚ ਸ਼ਿਵ ਜੀ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਦਾ ਨਾਂ ਉਸ ਦੀ ਕੋਸਟਾਰ ਮੌਨੀ ਰਾਏ ਨਾਲ ਜੁੜਿਆ ਸੀ। ਸੰਨ 2018 'ਚ ਇਕ ਇੰਟਰਵਿਊ 'ਚ ਮੋਹਿਤ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਸੀ ਅਤੇ ਕਿਹਾ ਸੀ ਕਿ ਮੌਨੀ ਰਾਏ ਇਕ ਬਹੁਤ ਚੰਗੀ ਦੋਸਤ ਸੀ। ਉਨ੍ਹਾਂ ਨੇ ਅੱਗੇ ਕਿਹਾ ਸੀ, ''ਮੇਰੇ ਟੀ. ਵੀ. ਇੰਡਸਟਰੀ 'ਚ ਬਹੁਤ ਘੱਟ ਦੋਸਤ ਹਨ ਅਤੇ ਮੌਨੀ ਇਕਮਾਤਰ ਫੀਮੇਲ ਫਰੈਂਡ ਹੈ। ਇਸ ਲਈ ਮੈਨੂੰ ਸਿਰਫ਼ ਉਸ ਨਾਲ ਦੇਖਿਆ ਜਾਂਦਾ ਹੈ ਅਤੇ ਸ਼ਾਇਦ ਇਸ ਲਈ ਇਸ ਤਰ੍ਹਾਂ ਦੀ ਡੇਟਿੰਗ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਜੇਕਰ ਮੈਨੂੰ ਕਿਸੇ ਹੋਰ ਲੜਕੀ ਨਾਲ ਵੇਖਿਆ ਜਾਂਦਾ ਸੀ ਤਾਂ ਅਜਿਹਾ ਨਹੀਂ ਹੁੰਦਾ। ਇਸ ਲਈ ਅਸੀਂ ਦੋਵੇਂ (ਮੌਨੀ ਅਤੇ ਮੈਂ) ਨੂੰ ਇਸ ਦੀ ਆਦਤ ਹੋ ਗਈ ਹੈ।''

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News