ਮੋਹਿਤ ਬਰਮਨ ਨੇ ਕਿਹਾ- ਪ੍ਰਿਟੀ ਜ਼ਿੰਟਾ ਨਾਲ ਕੋਈ ਵਿਵਾਦ ਨਹੀਂ, ਜੱਜ ਨੇ ਅਗਲੀ ਸੁਣਵਾਈ 2 ਸਤੰਬਰ ਨੂੰ ਕੀਤੀ ਤੈਅ
Wednesday, Aug 21, 2024 - 11:14 AM (IST)
ਚੰਡੀਗੜ੍ਹ (ਸੁਸ਼ੀਲ) - ਪੰਜਾਬ ਕਿੰਗਜ਼ (ਕੇ. ਪੀ.ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ) ਦੀ ਸਹਿ-ਮਾਲਕ ਪ੍ਰਿਟੀ ਜ਼ਿੰਟਾ ਵੱਲੋਂ ਸਹਿ-ਮਾਲਕ ਮੋਹਿਤ ਬਰਮਨ ਵਿਰੁੱਧ ਜ਼ਿਲਾ ਅਦਾਲਤ ’ਚ ਦਾਇਰ ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਪ੍ਰਿਟੀ ਜ਼ਿੰਟਾ ਵੱਲੋਂ ਦਾਇਰ ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਮੋਹਿਤ ਬਰਮਨ ’ਤੇ ਆਪਣੇ ਕੁਝ ਸ਼ੇਅਰ ਕਿਸੇ ਹੋਰ ਨੂੰ ਵੇਚਣ ’ਤੇ ਪਾਬੰਦੀ ਲਾਈ ਜਾਵੇ।\
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਮੋਹਿਤ ਬਰਮਨ ਵੱਲੋਂ ਪੇਸ਼ ਹੋਏ ਵਕੀਲ ਨੇ ਜਵਾਬ ਦਿੱਤਾ ਕਿ ਦੋਵਾਂ ਧਿਰਾਂ ’ਚ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖ਼ਰੀਦਦਾਰਾਂ ਨੇ ਇਹ 11.5 ਫ਼ੀਸਦੀ ਸ਼ੇਅਰ ਖ਼ਰੀਦੇ ਸਨ, ਉਹ ਪਿੱਛੇ ਹਟ ਗਏ ਹਨ। ਬਰਮਨ ਇਸ ਸਮੇਂ ਆਪਣੇ ਸ਼ੇਅਰ ਕਿਸੇ ਨੂੰ ਨਹੀਂ ਵੇਚ ਰਹੇ। ਇਸ ਸਬੰਧੀ ਵਧੀਕ ਸੈਸ਼ਨ ਜੱਜ ਸੰਜੇ ਸੰਧੀਰ ਦੀ ਬੈਂਚ ਨੇ ਅਗਲੀ ਸੁਣਵਾਈ ਦੀ ਤਰੀਕ 2 ਸਤੰਬਰ ਤੈਅ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।