ਐਮਾਜ਼ੋਨ ਆਰੀਜਨਲ ਸੀਰੀਜ਼ ‘ਮਾਡਰਨ ਲਵ ਮੁੰਬਈ’ ’ਚ ਦੇਖਣ ਨੂੰ ਮਿਲਣਗੀਆਂ 6 ਅਨੋਖੀਆਂ ਕਹਾਣੀਆਂ
Tuesday, Apr 26, 2022 - 10:31 AM (IST)
ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ ਐਲਾਨ ਕੀਤਾ ਹੈ ਕਿ ‘ਮਾਡਰਨ ਲਵ ਮੁੰਬਈ’, ਜੋ ਵਾਈਡਲੀ ਅਕਲੇਮਡ ਇੰਟਰਨੈਸ਼ਨਲ ਸੀਰੀਜ਼ ਹੈ, ਦੇ ਤਿੰਨ ਲੋਕਲਾਈਜ਼ਡ ਇੰਡੀਅਨ ਵਰਜ਼ਨ ’ਚੋਂ ਪਹਿਲੇ ਦਾ 240 ਤੋਂ ਜ਼ਿਆਦਾ ਦੇਸ਼ਾਂ ਤੇ ਖੇਤਰਾਂ ’ਚ 13 ਮਈ ਨੂੰ ਗਲੋਬਲ ਪ੍ਰੀਮੀਅਰ ਹੋਵੇਗਾ।
ਪ੍ਰੀਤਿਸ਼ ਨੰਦੀ ਕਮਿਊਨੀਕੇਸ਼ਨਜ਼ ਵਲੋਂ ਨਿਰਮਿਤ ਨਵੀਂ ਐਮਾਜ਼ੋਨ ਆਰੀਜਨਲ ਸੀਰੀਜ਼ ’ਚ ਪਿਆਰ ਨੂੰ ਸਾਰੇ ਰੰਗਾਂ ਤੇ ਭਾਵਨਾਵਾਂ ’ਚ ਲੱਭਣ ਬਾਰੇ 6 ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੀ ਟੀਮ ਨਾਲ ਮੁਲਾਕਾਤ ਤੋਂ ਬਾਅਦ ਮਨੀਸ਼ਾ ਗੁਲਾਟੀ ਦੇ ਭੁਲੇਖੇ ਹੋਏ ਦੂਰ, 'ਨੀ ਮੈਂ ਸੱਸ ਕੁੱਟਣੀ' ਹੋਵੇਗੀ ਰਿਲੀਜ਼
ਇੰਟਰਨੈਸ਼ਨਲ ਫਰੈਂਚਾਇਜ਼ੀ ਦਾ ਮੁੰਬਈ ਚੈਪਟਰ, ਨਿਊਯਾਰਕ ਟਾਈਮਜ਼ ਦੇ ਮਸ਼ਹੂਰ ਕਾਲਮ ਤੋਂ ਪ੍ਰੇਰਿਤ ਹੈ। ਇਸ ਸੀਜ਼ਨ ’ਚ ਆਤਮਾ-ਉਤੇਜਕ ਤੇ ਤਰੱਕੀ ਦੀਆਂ ਕਹਾਣੀਆਂ ਦੇ ਨਾਲ ਘਰ ਦਾ ਪਿਆਰ ਲਿਆਉਣ ਵਾਲੀਆਂ ਸਟੋਰੀਜ਼ ਹਨ, ਜੋ ਮੁੰਬਈ ਸ਼ਹਿਰ ਦੇ ਦਿਲ ’ਚ ਵੱਸਿਆ ਹੋਇਆ ਹੈ।
ਐਮਾਜ਼ੋਨ ਪ੍ਰਾਈਮ ਵੀਡੀਓ ਦੀ ਹੈੱਡ ਆਫ ਇੰਡੀਆ ਆਰੀਜਨਲਜ਼ ਅਪਰਣਾ ਪੁਰੋਹਿਤ ਨੇ ਕਿਹਾ, ‘‘ਅਸੀਂ ‘ਮਾਡਰਨ ਲਵ ਮੁੰਬਈ’ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ, ਜੋ ‘ਮਾਡਰਨ ਲਵ’ ਦੇ ਸਾਡੇ ਤਿੰਨ ਮਕਾਮੀ ਐਪੀਸੋਡਸ ’ਚੋਂ ਪਹਿਲਾ ਹੈ, ਜੋ ਸਾਡੀ ਪ੍ਰਸਿੱਧ ਅੰਤਰਰਾਸ਼ਟਰੀ ਫਰੈਂਚਾਇਜ਼ੀ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।