ਮਿਥੁਨ ਚੱਕਰਵਰਤੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਬਾਹਰ ਆ ਕੇ ਕਿਹਾ– ‘ਪੀ. ਐੱਮ. ਮੋਦੀ ਨੇ ਪਾਈ ਝਾੜ’
Tuesday, Feb 13, 2024 - 04:31 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਤੇ ਚਹੇਤੇ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਆਖਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੀ ਸਿਹਤ ’ਚ ਸੁਧਾਰ ਨੂੰ ਦੇਖਦਿਆਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਨੇ ਬਿਆਨ ’ਚ ਕਿਹਾ ਕਿ ਉਹ ਹੁਣ ਬਿਲਕੁਲ ਠੀਕ ਹਨ। ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਝਿੜਕਾਂ ਪਈਆਂ ਸਨ।
ਮਿਥੁਨ ਨੂੰ ਮਿਲੀ ਛੁੱਟੀ
ਅਦਾਕਾਰ ਮਿਥੁਨ ਚੱਕਰਵਰਤੀ ਪਿਛਲੇ ਦੋ ਦਿਨਾਂ ਤੋਂ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਸਨ। 73 ਸਾਲ ਦੇ ਮਿਥੁਨ ਨੂੰ ਅਚਾਨਕ ਛਾਤੀ ’ਚ ਦਰਦ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਦੌਰਾ ਪਿਆ ਸੀ। ਉਦੋਂ ਤੋਂ ਹੀ ਉਹ ਡਾਕਟਰਾਂ ਦੀ ਨਿਗਰਾਨੀ ’ਚ ਸਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ
ਹੁਣ ਮਿਥੁਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਘਰ ਆ ਗਏ ਹਨ। ਸੋਮਵਾਰ ਦੁਪਹਿਰ ਨੂੰ ਮਿਥੁਨ ਛੁੱਟੀ ਤੋਂ ਬਾਅਦ ਕੋਲਕਾਤਾ ਸਥਿਤ ਆਪਣੇ ਘਰ ਪਰਤੇ। ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰ ਨੇ ਕਿਹਾ ਕਿ ਅਸਲ ’ਚ ਕੋਈ ਸਮੱਸਿਆ ਨਹੀਂ ਹੈ, ਮੈਂ ਬਿਲਕੁਲ ਠੀਕ ਹਾਂ। ਮੈਨੂੰ ਸਿਰਫ਼ ਖਾਣ-ਪੀਣ ਦੀਆਂ ਆਦਤਾਂ ’ਤੇ ਕਾਬੂ ਰੱਖਣਾ ਪਵੇਗਾ। ਚਲੋ ਮੈਂ ਜਲਦੀ ਕੰਮ ਸ਼ੁਰੂ ਕਰ ਸਕਦਾ ਹਾਂ, ਸ਼ਾਇਦ ਕੱਲ ਤੋਂ ਹੀ।
ਪੀ. ਐੱਮ. ਨੇ ਝਿੜਕਿਆ
ਇਸ ਦੇ ਨਾਲ ਹੀ ਮਿਥੁਨ ਨੇ ਇਹ ਵੀ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣਾ ਧਿਆਨ ਨਾ ਰੱਖਣ ਲਈ ਫੋਨ ’ਤੇ ਤਾੜਨਾ ਕੀਤੀ। ਅਦਾਕਾਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਮੇਰਾ ਹਾਲ-ਚਾਲ ਪੁੱਛਣ ਲਈ ਐਤਵਾਰ ਨੂੰ ਮੈਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਮੇਰੀ ਸਿਹਤ ਦਾ ਖਿਆਲ ਨਾ ਰੱਖਣ ਲਈ ਮੈਨੂੰ ਝਿੜਕਿਆ ਵੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।