ਰਿਤੇਸ਼-ਜੇਨੇਲੀਆ ਦੀ ਕਾਮੇਡੀ ਡਰਾਮਾ ਫ਼ਿਲਮ ‘ਮਿਸਟਰ ਮੰਮੀ’ ਦਾ ਟਰੇਲਰ ਰਿਲੀਜ਼ (ਵੀਡੀਓ)

Sunday, Oct 30, 2022 - 12:41 PM (IST)

ਰਿਤੇਸ਼-ਜੇਨੇਲੀਆ ਦੀ ਕਾਮੇਡੀ ਡਰਾਮਾ ਫ਼ਿਲਮ ‘ਮਿਸਟਰ ਮੰਮੀ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਇਕ ਵਾਰ ਫਿਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਉਹ ਹੁਣ ਕਾਮੇਡੀ-ਡਰਾਮਾ ਫ਼ਿਲਮ ‘ਮਿਸਟਰ ਮੰਮੀ’ ’ਚ ਇਕੱਠੇ ਨਜ਼ਰ ਆਉਣਗੇ। ਅੱਜ ‘ਮਿਸਟਰ ਮੰਮੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ’ਚ ਪੂਰੀ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਸ਼ਾਦ ਅਲੀ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ ਹਾਸੇ ਨਾਲ ਭਰਪੂਰ ਹੈ, ਜੋ ਤੁਹਾਨੂੰ ਹੱਸਣ ਨੂੰ ਮਜ਼ਬੂਰ ਕਰੇਗੀ। ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ’ਚ ਵੱਡੇ ਪੱਧਰ ’ਤੇ ਕੀਤੀ ਗਈ ਹੈ।

ਰੀਅਲ ਲਾਈਫ ਜੋੜੇ ਦੇ ਰੀਲ-ਲਾਈਫ਼ ਰੀਯੂਨੀਅਨ ਨੂੰ ਲੈ ਕੇ ਕਾਫ਼ੀ ਉਮੀਦਾਂ ਤੋਂ ਬਾਅਦ, ਕਾਮੇਡੀ ਡਰਾਮਾ ਫ਼ਿਲਮ ਦਾ ਟਰੇਲਰ ਆਖਿਰਕਾਰ ਰਿਲੀਜ਼ ਕਰ ਦਿੱਤਾ ਗਿਆ। ਫ਼ਿਲਮ ’ਚ ਰਿਤੇਸ਼ ਇਕ ਪੀ.ਟੀ. ਅਧਿਆਪਕ ਅਮੋਲ ਦੇ ਰੂਪ ’ਚ ਦਿਖਾਈ ਦੇ ਰਿਹਾ ਹੈ, ਜਦੋਂਕਿ ਜੇਨੇਲੀਆ ਉਸ ਦੀ ਪਤਨੀ ਗੁੱਗਲੂ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਇਕ ਮਜ਼ੇਦਾਰ ਅਤੇ ਵਿਲੱਖਣ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ। 

ਟੀ-ਸੀਰੀਜ਼ ਦੁਆਰਾ ਪੇਸ਼ ਕੀਤੀ ਗਈ ‘ਮਿਸਟਰ ਮੰਮੀ’ ਹੈਕਟਿਕ ਸਿਨੇਮਾ ਪ੍ਰੋਡਕਸ਼ਨ ਅਤੇ ਬਾਉਂਡ ਸਕ੍ਰਿਪਟ ਪਿਕਚਰਜ਼ ਲਿਮਟਿਡ ਪ੍ਰੋਡਕਸ਼ਨ ਦੀ ਫ਼ਿਲਮ ਹੈ। ਰਿਤੇਸ਼ ਅਤੇ ਜੇਨੇਲੀਆ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਸ਼ਾਦ ਅਲੀ ਦੁਆਰਾ ਨਿਰਦੇਸ਼ਤ ‘ਮਿਸਟਰ ਮੰਮੀ’ ਟੀ-ਸੀਰੀਜ਼, ਸ਼ਿਵ ਅਨੰਤ ਅਤੇ ਸ਼ਾਦ ਅਲੀ ਦੁਆਰਾ ਨਿਰਮਿਤ ਹੈ, ਜੋ 11 ਨਵੰਬਰ ਨੂੰ ਸਿਨੇਮਾਘਰਾਂ ’ਚ ਆਵੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News