ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਕੀਤਾ ਸਨਮਾਨਿਤ

Wednesday, May 12, 2021 - 10:57 AM (IST)

ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ (ਬਿਊਰੋ)– ਮਿਸ ਪੂਜਾ ‘ਪੈਟਰੋਲ’, ‘ਝੋਨਾ’ ਵਰਗੇ ਸੁਪਰਹਿੱਟ ਗੀਤਾਂ ਨਾਲ ਪੰਜਾਬੀ ਮਿਊਜਿਕ ਇੰਡਸਟਰੀ ਦੀ ਸਭ ਤੋਂ ਸਫਲ ਮਹਿਲਾ ਗਾਇਕਾ ਰਹੀ ਹੈ, ਜਿਸ ਨੇ ‘ਸੈਕਿੰਡ ਹੈਂਡ ਜਵਾਨੀ’ ਤੇ ‘ਸੋਹਣਿਆ’ ਵਰਗੇ ਗਾਣਿਆਂ ਨਾਲ ਬਾਲੀਵੁੱਡ ’ਚ ਵੀ ਆਪਣੀ ਪਛਾਣ ਬਣਾਈ ਹੈ। ਉਸ ਨੇ ਗਲੋਬਲ ਚਾਰਟ ’ਤੇ ਪੰਜਾਬੀ ਸੰਗੀਤ ਸਥਾਪਿਤ ਕਰਨ ’ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰਿੰਦਰ ਗਿੱਲ ਵਲੋਂ 'ਜੁਦਾ 3' ਦਾ ਐਲਾਨ, ਕਿਹਾ 'ਕਿਸਾਨੀ ਵਿਰੋਧੀ ਪਲੇਟਫਾਰਮ ਛੱਡ ਕੇ ਬਾਕੀ ਸਭ 'ਤੇ ਹੋਵੇਗੀ ਰਿਲੀਜ਼'

ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਤੇ ਪੁਰਸਕਾਰ ਹਨ, ਜਿਨ੍ਹਾਂ ’ਚ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਉਪਲੱਬਧੀਆਂ ’ਚ ਇਕ ਹੋਰ ਨਾਮ ਜੋੜਦੇ ਹੋਏ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Miss Pooja (@misspooja)

ਮਿਸ ਪੂਜਾ ਨੇ ਇਹ ਖ਼ਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਇਸ ਤਰ੍ਹਾਂ ਦਾ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਤੁਹਾਡੇ ਲਈ ਹੈ ਪਾਪਾ। ਮੈਂ ਤੁਹਾਨੂੰ ਤੁਹਾਡੀਆਂ ਅੱਖਾਂ ’ਚ ਹੰਝੂਆਂ ਨਾਲ ਮੁਸਕਰਾਉਂਦਾ ਵੇਖ ਸਕਦੀ ਹਾਂ। ਮਿਸ ਯੂ ਪਾਪਾ। ਸਰਵ ਸ਼ਕਤੀਮਾਨ ਤੇ ਮੇਰੇ ਪਿਆਰੇ ਪ੍ਰਸ਼ੰਸਕਾਂ ਦਾ ਧੰਨਵਾਦ।’

ਮਿਸ ਪੂਜਾ ਦੇ ਨਵੇਂ ਗੀਤਾਂ ਦੀ ਗੱਲ ਕਰੀਏ ਤਾਂ ਹਾਲ ’ਚ ਉਹ ਗੀਤਾ ਜ਼ੈਲਦਾਰ ਨਾਲ ਗਾਣੇ ‘ਮਝੈਲ ਵਰਸਿਜ਼ ਮਲਵੈਨ’ ’ਚ ਨਜ਼ਰ ਆਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News