ਅਦਾਕਾਰਾ ਦੀ ਮੌਤ ਬਣੀ 'ਪਹੇਲੀ' ! ਜਾਂਚ ਲਈ ਕਬਰ 'ਚ ਕੱਢਣੀ ਪਈ ਲਾਸ਼, 56 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹਿਆ 'ਰਾਜ਼'

Monday, Nov 10, 2025 - 11:28 AM (IST)

ਅਦਾਕਾਰਾ ਦੀ ਮੌਤ ਬਣੀ 'ਪਹੇਲੀ' ! ਜਾਂਚ ਲਈ ਕਬਰ 'ਚ ਕੱਢਣੀ ਪਈ ਲਾਸ਼, 56 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹਿਆ 'ਰਾਜ਼'

ਐਂਟਰਟੇਨਮੈਂਟ ਡੈਸਕ- 1950 ਦੇ ਦਹਾਕੇ ਵਿੱਚ, ਮਲਿਆਲਮ ਸਿਨੇਮਾ ਵਿੱਚ ਇੱਕ ਅਦਾਕਾਰਾ ਉਭਰੀ ਜਿਸਨੇ ਇੰਡਸਟਰੀ ਨੂੰ ਆਕਾਰ ਦਿੱਤਾ। ਥ੍ਰੇਸਿਅੰਮਾ ਕੋਲਮਪਰਮਪਿਲ, ਜੋ ਬਾਅਦ ਵਿਚ ਮਿਸ ਕੁਮਾਰੀ ਦੇ ਨਾਂ ਨਾਲ ਮਸ਼ਹੂਰ ਹੋਈ, ਨੂੰ ਮਲਿਆਲਮ ਸਿਨੇਮਾ ਦੀ ਪਹਿਲੀ ਫੀਮੇਲ ਸੁਪਰਸਟਾਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਪਹਿਲਾ ਨੈਸ਼ਨਲ ਅਵਾਰਡ ਵੀ ਦਿਵਾਇਆ ਸੀ ਪਰ 37 ਸਾਲ ਦੀ ਛੋਟੀ ਉਮਰ ਵਿੱਚ ਉਨ੍ਹਾਂ ਦੀ ਰਹੱਸਮਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਅੱਜ ਉਨ੍ਹਾਂ ਦੀ ਮੌਤ ਨੂੰ 56 ਸਾਲ ਬੀਤ ਚੁੱਕੇ ਹਨ, ਪਰ ਇਹ ਰਾਜ਼ ਅੱਜ ਤੱਕ ਅਣਸੁਲਝਿਆ ਹੋਇਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ ਨੇ ਵੱਢੀਆਂ ਚੂੰਡੀਆਂ

PunjabKesari

ਸਕੂਲ ਟੀਚਰ ਤੋਂ ਸੁਪਰਸਟਾਰ ਤੱਕ ਦਾ ਸਫ਼ਰ

  • ਮਿਸ ਕੁਮਾਰੀ ਦਾ ਜਨਮ 1932 ਵਿੱਚ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੇ ਭਰਾਨੰਗਨਮ ਵਿੱਚ ਹੋਇਆ ਸੀ।
  • ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇੱਕ ਸਕੂਲ ਅਧਿਆਪਕਾ ਬਣੀ ਸੀ।
  • ਸਾਲ 1949 ਵਿੱਚ, ਪ੍ਰੋਡਿਊਸਰ ਕੁੱਚਾਕੋ ਨੇ ਉਨ੍ਹਾਂ ਨੂੰ ਫਿਲਮ ‘ਵੇਲਿਨਾਕਸ਼ਤਰਮ’ ਰਾਹੀਂ ਪਰਦੇ 'ਤੇ ਲਿਆਂਦਾ।
  • ਸਾਲ 1950 ਵਿੱਚ ਆਈ ਉਨ੍ਹਾਂ ਦੀ ਅਗਲੀ ਫਿਲਮ ‘ਨੱਲਾ ਤਾਂਕਾ’ ਸੁਪਰਹਿੱਟ ਰਹੀ, ਜਿਸ ਤੋਂ ਬਾਅਦ ਮਿਸ ਕੁਮਾਰੀ ਰਾਤੋ-ਰਾਤ ਸਟਾਰ ਬਣ ਗਈ।
  • ਆਪਣੇ 18 ਸਾਲਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ ਸਿਰਫ਼ 34 ਫਿਲਮਾਂ ਕੀਤੀਆਂ, ਪਰ ਉਨ੍ਹਾਂ ਦਾ ਹਰ ਕਿਰਦਾਰ ਯਾਦਗਾਰ ਰਿਹਾ।
  • 1954 ਵਿੱਚ ਆਈ ਫਿਲਮ ‘ਨੀਲਾਕੁਯਿਲ’ ਵਿੱਚ ਉਨ੍ਹਾਂ ਦੇ ਦਮਦਾਰ ਰੋਲ ਨੇ ਮਲਿਆਲਮ ਸਿਨੇਮਾ ਨੂੰ ਪਹਿਲਾ ਨੈਸ਼ਨਲ ਅਵਾਰਡ ਦਿਵਾਇਆ।

ਇਹ ਵੀ ਪੜ੍ਹੋ: PM ਤੋਂ ਲੈ ਕੇ ਮੰਤਰੀਆਂ ਤੱਕ ਦੀ ਤਨਖ਼ਾਹ ’ਤੇ ਚੱਲੇਗੀ ‘ਕੈਂਚੀ’, ਤਾਕਾਇਚੀ ਨੇ ਕਰ'ਤਾ ਵੱਡਾ ਐਲਾਨ

PunjabKesari

ਵਿਆਹ ਤੋਂ ਬਾਅਦ ਸੰਨਿਆਸ ਅਤੇ ਰਹੱਸਮਈ ਮੌਤ

  • ਸਾਲ 1961 ਵਿੱਚ, 29 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੰਜੀਨੀਅਰ ਹੌਰਮਿਸ ਥਾਲੀਆਥ ਨਾਲ ਵਿਆਹ ਕਰਵਾ ਲਿਆ ਅਤੇ ਫਿਲਮਾਂ ਤੋਂ ਸੰਨਿਆਸ ਲੈ ਲਿਆ। ਉਹ 3 ਬੇਟਿਆਂ ਦੀ ਮਾਂ ਬਣੀ।
  • ਸਾਲ 1969 ਵਿੱਚ ਅਚਾਨਕ ਖ਼ਬਰ ਆਈ ਕਿ ਮਿਸ ਕੁਮਾਰੀ ਹੁਣ ਨਹੀਂ ਰਹੀ। ਮੌਤ ਦਾ ਕਾਰਨ ਪੇਟ ਦੀ ਬਿਮਾਰੀ ਦੱਸਿਆ ਗਿਆ।
  • ਰਿਪੋਰਟਾਂ ਮੁਤਾਬਕ, ਆਪਣੇ ਆਖਰੀ ਦਿਨਾਂ ਵਿੱਚ ਉਹ ਇਕੱਲੀ ਸੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਡਰ, ਗੁੱਸਾ ਅਤੇ ਨਿਰਾਸ਼ਾ ਉਨ੍ਹਾਂ ਦੇ ਅੰਦਰ ਘਰ ਕਰ ਚੁੱਕੇ ਸਨ।

ਇਹ ਵੀ ਪੜ੍ਹੋ: ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

PunjabKesari

ਮੌਤ ਦੇ ਇੱਕ ਸਾਲ ਬਾਅਦ ਕਬਰ 'ਚੋਂ ਕੱਢੀ ਗਈ ਸੀ ਲਾਸ਼

ਮਿਸ ਕੁਮਾਰੀ ਦੇ ਪਿਤਾ ਨੂੰ ਆਪਣੀ ਬੇਟੀ ਦੀ ਮੌਤ ਸ਼ੱਕੀ ਲੱਗੀ। ਉਨ੍ਹਾਂ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ।
ਇਸ ਜਾਂਚ ਦੇ ਤਹਿਤ, ਇੱਕ ਸਾਲ ਬਾਅਦ ਉਨ੍ਹਾਂ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਕੀਤਾ ਗਿਆ।
ਡਾਕਟਰਾਂ ਨੇ ਜਾਂਚ ਵਿੱਚ ਪਾਇਆ ਕਿ ਉਨ੍ਹਾਂ ਦੇ ਪੇਟ ਵਿੱਚ ਕੀਟਨਾਸ਼ਕ ਦੇ ਅੰਸ਼ (ਪੈਸਟੀਸਾਈਡ) ਮਿਲੇ ਸਨ, ਜੋ ਕਿ ਇੱਕ ਜ਼ਹਿਰੀਲਾ ਪਦਾਰਥ ਸੀ।
ਹਾਲਾਂਕਿ, ਜਾਂਚ ਵਿੱਚ ਕਤਲ ਦੇ ਕੋਈ ਠੋਸ ਸਬੂਤ ਨਹੀਂ ਮਿਲੇ।

ਅੱਜ 56 ਸਾਲ ਬਾਅਦ ਵੀ ਮਿਸ ਕੁਮਾਰੀ ਦੀ ਮੌਤ ਦਾ ਇਹ ਭੇਤ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ। ਉਹ ਆਪਣੀ ਮੁਸਕਾਨ, ਮਾਸੂਮੀਅਤ ਅਤੇ ਰਹੱਸਮਈ ਅੰਤ ਨਾਲ ਹਮੇਸ਼ਾ ਲਈ ਅਮਰ ਹੋ ਗਈ। ਉਨ੍ਹਾਂ ਦੀ ਯਾਦ ਵਿੱਚ ਭਰਾਨੰਗਨਮ ਵਿੱਚ ਇੱਕ ਮੈਮੋਰੀਅਲ ਸਟੇਡੀਅਮ ਵੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: 70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ

 


author

cherry

Content Editor

Related News