‘ਮਿਰਜ਼ਾਪੁਰ ਸੀਜ਼ਨ-3’ ਦਾ ਰਿਲੀਜ਼ ਤੋਂ ਪਹਿਲਾਂ ਹਾਈ-ਐਨਰਜੀ ਰੈਪ ਟ੍ਰੈਕ ਜਾਰੀ

Monday, Jul 01, 2024 - 05:47 PM (IST)

‘ਮਿਰਜ਼ਾਪੁਰ ਸੀਜ਼ਨ-3’ ਦਾ ਰਿਲੀਜ਼ ਤੋਂ ਪਹਿਲਾਂ ਹਾਈ-ਐਨਰਜੀ ਰੈਪ ਟ੍ਰੈਕ ਜਾਰੀ

ਮੁੰਬਈ (ਬਿਊਰੋ) - ‘ਮਿਰਜ਼ਾਪੁਰ ਸੀਜ਼ਨ-3’ ਦਾ ਕ੍ਰੇਜ਼ ਸਿਖਰਾਂ ’ਤੇ ਹੈ। 5 ਜੁਲਾਈ ਨੂੰ ਗਲੋਬਲ ਪ੍ਰੀਮੀਅਰ ਤੋਂ ਪਹਿਲਾਂ, ਪ੍ਰਾਈਮ ਵੀਡੀਓ ਤੇ ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਨੇ ਸ਼ਾਨਦਾਰ ਰੈਪ ਟ੍ਰੈਕ ਰਿਲੀਜ਼ ਕੀਤਾ। ਇਹ ਰੈਪ ਸਾਂਗ ਤਾਕਤ ਅਤੇ ਪਕੜ ਦੇ ਥੀਮ ਨੂੰ ਸ਼ਾਨਦਾਰ ਢੰਗ ਨਾਲ ਦਰਸਾਉਂਦਾ ਹੈ। ਕੁੱਲ ਮਿਲਾ ਕੇ ਟ੍ਰੈਕ ਪੂਰਵਾਂਚਲ ਵਿਚ ਦਬਦਬਾ, ਸ਼ਾਸਨ ਤੇ ਮੁਸ਼ਕਲਾਂ ਨੂੰ ਦੂਰ ਕਰਨ ਦਾ ਇੱਕ ਮਜ਼ਬੂਤ ​​ਸੰਦੇਸ਼ ਦਿੰਦਾ ਹੈ। 

ਇਸ ਜੋਸ਼ੀਲੇ ਟ੍ਰੈਕ ਨੂੰ ਜੇਨ-ਜ਼ੈੱਡ ਮਿਊਜ਼ਿਕ ਕਲਾਕਾਰ ਰਵੀ ਮਿਸ਼ਰਾ (ਰਾਗਾ) ਦੁਆਰਾ ਗਾਇਆ ਤੇ ਲਿਖਿਆ ਗਿਆ ਹੈ ਅਤੇ ਰਾਗਾ ਨੇ ਪ੍ਰਤਿਭਾਸ਼ਾਲੀ ਅੰਸ਼ੂਮਨ ਲਹਿਰੀ (ਵੈਪ) ਦੇ ਨਾਲ ਮਿਲ ਕੇ ਇਸ ਨੂੰ ਕੰਪੋਜ਼ ਕੀਤਾ ਹੈ। ਇਹ ਗੁੱਡੂ ਪੰਡਤ ਦੀ ਗੱਦੀ ’ਤੇ ਕਬਜ਼ਾ ਕਰਨ ਦੀ ਯਾਤਰਾ ਨੂੰ ਦਰਸਾਉਂਦਾ ਹੈ। ‘ਮਿਰਜ਼ਾਪੁਰ ਸੀਜ਼ਨ-3’ ਦਾ ਪ੍ਰੀਮੀਅਰ 5 ਜੁਲਾਈ, 2024 ਤੋਂ ਭਾਰਤ ਤੇ ਦੁਨੀਆ ਭਰ ਦੇ 240 ਦੇਸ਼ਾਂ ਤੇ ਖੇਤਰਾਂ ਵਿਚ ਪ੍ਰਾਈਮ ਵੀਡੀਓ ’ਤੇ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News