ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ’ਤੇ ਭੜਕੀ ਮਿਮੀ ਚੱਕਰਵਰਤੀ, ਕਿਹਾ- ‘ਜੇਕਰ ਇਹੀ ਕੰਮ ਕੋਈ ਮਹਿਲਾ ਕਰਦੀ...’

Friday, Jul 22, 2022 - 04:00 PM (IST)

ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ’ਤੇ ਭੜਕੀ ਮਿਮੀ ਚੱਕਰਵਰਤੀ, ਕਿਹਾ- ‘ਜੇਕਰ ਇਹੀ ਕੰਮ ਕੋਈ ਮਹਿਲਾ ਕਰਦੀ...’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਸ ਸਮੇਂ ਆਪਣੇ ਨਿਊਡ ਫੋਟੋਸ਼ੂਟ ਕਾਰਨ ਸੁਰਖ਼ੀਆਂ ’ਚ ਬਣੇ ਹੋਏ ਹਨ। ਚਾਰੇ ਪਾਸੇ ਇਸ ਬਾਰੇ ਗੱਲਬਾਤ ਹੋ ਰਹੀ ਹੈ। ਅਜਿਹਾ ਉਨ੍ਹਾਂ ਨੇ ਹਾਲਾਂਕਿ ਇਕ ਮੈਗਜ਼ੀਨ ਲਈ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਤਹਿਲਕਾ ਮਚ ਗਿਆ।

ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਦੇ ਲੋਕ ਵੀ ਹੈਰਾਨ ਰਹਿ ਗਏ। ਬੰਗਾਲੀ ਅਦਾਕਾਰਾ ਤੇ ਟੀ. ਐੱਮ. ਸੀ. ਸੰਸਦ ਮੈਂਬਰ ਮਿਮੀ ਚੱਕਰਵਰਤੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਔਰਤਾਂ ਨਾਲ ਜੁੜਿਆਂ ਇਕ ਸਵਾਲ ਵੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਮਿਮੀ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਸਾਂਝੀ ਕੀਤੀ ਹੈ। ਇਸ ’ਚ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘‘ਇੰਟਰਨੈੱਟ ’ਤੇ ਰਣਵੀਰ ਸਿੰਘ ਦੇ ਨਵੇਂ ਫੋਟੋਸ਼ੂਟ ਤੋਂ ਬਾਅਦ ਤਹਿਲਕਾ ਮਚ ਗਿਆ। ਸਾਰੇ ਕੁਮੈਂਟ ’ਚ ਫਾਇਰ ਇਮੋਜੀ ਹੀ ਸਾਂਝੀ ਕਰ ਰਹੇ ਹਨ। ਮੈਂ ਸੋਚ ਰਹੀ ਸੀ ਕਿ ਜੇਕਰ ਇਹ ਲੜਕੀ ਹੁੰਦੀ ਤਾਂ ਕੀ ਉਦੋਂ ਵੀ ਇੰਨੀ ਹੀ ਤਾਰੀਫ਼ ਹੁੰਦੀ? ਤੁਸੀਂ ਤਾਂ ਹੁਣ ਤਕ ਉਸ ਦਾ ਘਰ ਫੂਕ ਦਿੱਤਾ ਹੁੰਦਾ। ਉਸ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੁੰਦਾ। ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਦੇ। ਸ਼ਰਮਸਾਰ ਕਰ ਦਿੱਤਾ ਹੁੰਦਾ।’’

PunjabKesari

ਮਿਮੀ ਨੇ ਅੱਗੇ ਲਿਖਿਆ, ‘‘ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ। ਹੁਣ ਉਹ ਕਿਥੇ ਹੈ? ਤੁਸੀਂ ਜਾਣਦੇ ਹੋ ਕਿ ਤੁਹਾਡਾ ਹੀ ਦ੍ਰਿਸ਼ਟੀਕੋਣ ਜਾਂ ਤਾਂ ਕੁਝ ਬਦਲ ਸਕਦਾ ਹੈ ਜਾਂ ਫਿਰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਸਕਦਾ ਹੈ। ਇਸ ਦੇ ਕੇਸ ’ਚ ਆਓ ਆਪਣੇ ਦ੍ਰਿਸ਼ਟੀਕੋਣ ਨੂੰ ਵੱਡਾ ਬਣਾਓ ਕਿਉਂਕਿ ਇਹ ਉਨ੍ਹਾਂ ਨੇ ਬਹੁਤ ਬਲਿਦਾਨ ਨਾਲ ਕੀਤਾ ਹੈ। ਇਸ ’ਚ ਕੋਈ ਨਮਕ, ਚੀਨੀ ਨਹੀਂ ਹੈ।’’

PunjabKesari

ਹੁਣ ਇਸ ਟਵੀਟ ਤੋਂ ਬਾਅਦ ਕੁਝ ਲੋਕਾਂ ਨੇ ਮਿਮੀ ਦੀਆਂ ਗੱਲਾਂ ਨਾਲ ਸਹਿਮਤੀ ਜਤਾਈ ਤੇ ਕੁਝ ਨੇ ਆਪਣੇ ਅਨੋਖੇ ਤਰਕ ਦਿੱਤੇ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News