ਕੀ ਮੀਕਾ ਸਿੰਘ ਨੂੰ ਮਿਲ ਗਈ ਸ਼ੋਅ ’ਚ ਆਪਣੀ ਰਾਜਕੁਮਾਰੀ? ਇਸ ਮੁਕਾਬਲੇਬਾਜ਼ ਨਾਲ ਵਿਆਹ ਦੀ ਚਰਚਾ ਜ਼ੋਰਾਂ ’ਤੇ

07/20/2022 11:31:50 AM

ਮੁੰਬਈ (ਬਿਊਰੋ)– ਮੀਕਾ ਸਿੰਘ ਸਵੰਬਰ ’ਚ ਆਪਣੀ ਵਹੁਟੀ ਦੀ ਭਾਲ ਕਰ ਰਹੇ ਹਨ। ਮੀਕਾ ਨੂੰ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਘਰ ਵਸਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਮੀਕਾ ਦੇ ਸ਼ੋਅ ’ਚ ਹੁਣ ਸਿਰਫ 4 ਰਾਜਕੁਮਾਰੀਆਂ ਹੀ ਬਚੀਆਂ ਹਨ, ਜਿਨ੍ਹਾਂ ’ਚੋਂ ਕੋਈ ਇਕ ਮੀਕਾ ਸਿੰਘ ਦੀ ਵਹੁਟੀ ਬਣੇਗੀ ਪਰ ਨਵੀਂ ਰਿਪੋਰਟ ’ਚ ਉਸ ਰਾਜਕੁਮਾਰੀ ਦੇ ਨਾਂ ਦਾ ਖ਼ੁਲਾਸਾ ਕਰ ਦਿੱਤਾ ਗਿਆ ਹੈ, ਜਿਸ ਨਾਲ ਮੀਕਾ ਸਿੰਘ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਮੀਡੀਆ ਰਿਪੋਰਟ ਦੀ ਮੰਨੀਏ ਤਾਂ ‘ਸਵੰਬਰ ਮੀਕਾ ਦੀ ਵਹੁਟੀ’ ਦੀ ਜੇਤੂ ਕੋਈ ਹੋਰ ਨਹੀਂ, ਸਗੋਂ ਮੀਕਾ ਸਿੰਘ ਦੀ ਲੰਮੇ ਸਮੇਂ ਤੋਂ ਦੋਸਤ ਆਕਾਂਸ਼ਾ ਪੁਰੀ ਬਣੀ ਹੈ। ਆਕਾਂਸ਼ਾ ਨੇ ਮੀਕਾ ਦੇ ਦਿਲ ਦੇ ਨਾਲ ਉਸ ਦਾ ਸ਼ੋਅ ਵੀ ਜਿੱਤ ਲਿਆ ਹੈ। ਬਾਲੀਵੁੱਡ ਲਾਈਫ ਨੇ ਆਕਾਂਸ਼ਾ ਕੋਲੋਂ ਜਦੋਂ ਮੀਕਾ ਸਿੰਘ ਦਾ ਸਵੰਬਰ ਸ਼ੋਅ ਜਿੱਤਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਸ਼ੋਅ ਜਦੋਂ ਤਕ ਟੈਲੀਕਾਸਟ ਨਹੀਂ ਹੁੰਦਾ, ਮੈਂ ਇਸ ਬਾਰੇ ਕੁਝ ਨਹੀਂ ਬੋਲ ਸਕਦੀ। ਮੈਂ ਕਾਨਟ੍ਰੈਕਟ ਦੇ ਅੰਦਰ ਹਾਂ।’’

ਆਕਾਂਸ਼ਾ ਨੇ ਅੱਗੇ ਕਿਹਾ, ‘‘ਮੈਂ ਸ਼ੋਅ ਜਿੱਤਿਆ ਹੈ ਜਾਂ ਨਹੀਂ, ਇਹ ਦੇਖਣ ਲਈ ਤੁਹਾਨੂੰ ਸ਼ੋਅ ਦੇਖਣਾ ਪਵੇਗਾ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਸ਼ੋਅ ਦੌਰਾਨ ਮੀਕਾ ਸਿੰਘ ਇੰਦੌਰ ’ਚ ਆਕਾਂਸ਼ਾ ਪੁਰੀ ਦੇ ਘਰ ਵੀ ਗਏ ਸਨ। ਮੀਕਾ ਸਿੰਘ ਨੇ ਆਕਾਂਸ਼ਾ ਪੁਰੀ ਦੇ ਮਾਪਿਆਂ ਨਾਲ ਸਮਾਂ ਬਤੀਤ ਕੀਤਾ ਸੀ। ਆਕਾਂਸ਼ਾ ਦੇ ਪਰਿਵਾਰ ਨੂੰ ਮਿਲ ਕੇ ਉਹ ਕਾਫੀ ਖ਼ੁਸ਼ ਹੋਏ ਸਨ।

ਆਕਾਂਸ਼ਾ ਪੁਰੀ ਤੇ ਮੀਕਾ ਸਿੰਘ ਪਿਛਲੇ 10-12 ਸਾਲਾਂ ਤੋਂ ਇਕ-ਦੂਜੇ ਦੇ ਕਾਫੀ ਚੰਗੇ ਦੋਸਤ ਹਨ। ਆਕਾਂਸ਼ਾ ਨੇ ਸ਼ੋਅ ’ਚ ਐਂਟਰੀ ਕਰਨ ਤੋਂ ਬਾਅਦ ਦੱਸਿਆ ਸੀ ਕਿ ਸਵੰਬਰ ’ਚ ਮੀਕਾ ਸਿੰਘ ਨੂੰ ਦੂਜੀਆਂ ਕੁੜੀਆਂ ਨਾਲ ਦੇਖਣ ਤੋਂ ਬਾਅਦ ਉਸ ਨੂੰ ਕਾਫੀ ਜਲਨ ਹੋਈ ਤੇ ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਮੀਕਾ ਨਾਲ ਪਿਆਰ ਕਰਦੀ ਹੈ।

ਆਕਾਂਸ਼ਾ ਨੇ ਫਿਰ ਬਿਨਾਂ ਕੁਝ ਸੋਚੇ-ਸਮਝੇ ਸਵੰਬਰ ’ਚ ਵਾਈਲਡ ਕਾਰਡ ਐਂਟਰੀ ਲੈ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਮੀਕਾ ਸਿੰਘ ਵੀ ਆਕਾਂਸ਼ਾ ਨੂੰ ਦੇਖ ਕੇ ਕਾਫੀ ਹੈਰਾਨ ਰਹਿ ਗਏ ਸਨ। ਹੁਣ ਦੇਖਦੇ ਹਾਂ ਕਿ ਕੀ ਅਸਲ ’ਚ ਮੀਕਾ ਸਿੰਘ ਨੇ ਆਕਾਂਸ਼ਾ ਪੁਰੀ ਨੂੰ ਆਪਣੀ ਗਰਲਫਰੈਂਡ ਦੇ ਤੌਰ ’ਤੇ ਚੁਣਿਆ ਹੈ ਜਾਂ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News