ਕੇ. ਆਰ. ਕੇ. ਨੇ ਮੁੜ ਲਿਆ ਮੀਕਾ ਸਿੰਘ ਨਾਲ ਪੰਗਾ, ਗਾਇਕ ਨੇ ਗੀਤ ਬਣਾ ਕੇ ਦਿੱਤਾ ਮੂੰਹ ਤੋੜ ਜਵਾਬ

Wednesday, Jun 02, 2021 - 09:14 AM (IST)

ਕੇ. ਆਰ. ਕੇ. ਨੇ ਮੁੜ ਲਿਆ ਮੀਕਾ ਸਿੰਘ ਨਾਲ ਪੰਗਾ, ਗਾਇਕ ਨੇ ਗੀਤ ਬਣਾ ਕੇ ਦਿੱਤਾ ਮੂੰਹ ਤੋੜ ਜਵਾਬ

ਮੁੰਬਈ (ਬਿਊਰੋ) - ਕਮਾਲ ਆਰ ਖ਼ਾਨ (ਕੇ. ਆਰ. ਕੇ) ਇੰਨ੍ਹੀਂ ਦਿਨੀਂ ਸੁਰਖੀਆਂ ਵਿਚ ਬਣੇ ਹੋਏ ਹਨ। ਸਲਮਾਨ ਖ਼ਾਨ ਤੋਂ ਬਾਅਦ ਕਮਾਲ ਆਰ ਖ਼ਾਨ ਲਗਤਾਰ ਗਾਇਕ ਮੀਕਾ ਸਿੰਘ 'ਤੇ ਟਿੱਪਣੀਆਂ ਕਰ ਰਹੇ ਹਨ, ਜਿਸ ਕਰਕੇ ਦੋਹਾਂ ਵਿਚਾਲੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਜਿੱਥੇ ਕਮਾਲ ਨੇ ਮੀਕਾ ਨੂੰ 'ਲੁੱਖਾ ਗਾਇਕ' ਦੱਸਿਆ ਉੱਥੇ ਹੀ ਕੇ. ਆਰ. ਕੇ. ਨੇ ਇਕ ਵਾਰ ਫਿਰ ਮੀਕਾ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ।

PunjabKesari
ਕਮਲ ਰਾਸ਼ਿਦ ਖਾਨ ਨੇ ਆਪਣੇ ਟਵੀਟ 'ਚ ਲਿਖਿਆ, ''ਇਹ ਚਿਰਕੁਟ, ਗਵਾਰ ਗਾਇਕ ਆਪਣੇ ਆਪ ਨੂੰ ਮਜ਼ਬੂਤ ਅਤੇ ਅਨੁਰਾਗ ਕਸ਼ਯਪ-ਕਰਨ ਜੌਹਰ ਨੂੰ ਕਮਜ਼ੋਰ ਕਹਿ ਰਿਹਾ ਹੈ। ਫਿਰ ਦੂਸਰਾ ਭਰਾ ਜੇਲ੍ਹ ਗਿਆ ਅਤੇ ਫਿਰ ਉਹ ਖ਼ੁਦ ਜੇਲ੍ਹ ਚਲਾ ਗਿਆ। ਇਹ ਇਸ ਦੀ ਸਥਿਤੀ ਹੈ। ਕਰਨ ਜੌਹਰ ਅਤੇ ਅਨੁਰਾਗ ਕਸ਼ਯਪ ਦੇ ਡਰਾਈਵਰ ਦੀ ਕੀਮਤ ਇਸ ਤੋਂ ਵੀ ਜ਼ਿਆਦਾ ਹੈ। ਮੈਂ ਅਨਪੜ੍ਹ ਹਾਂ ਜੋ ਕੁਝ ਵੀ ਸੁੱਟ ਦੇਵਾਂਗਾ।''

PunjabKesari

ਕੇ. ਆਰ. ਕੇ. ਦਾ ਇਹ ਟਵੀਟ ਮੀਕਾ ਸਿੰਘ ਦੀ ਪੋਸਟ ਦੇ ਜਵਾਬ ਵਿਚ ਆਇਆ ਹੈ, ਜਿੱਥੇ ਪੰਜਾਬੀ ਗਾਇਕੀ ਨੇ ਲਿਖਿਆ, ''ਕੇ. ਆਰ. ਕੇ. ਨੇ ਬਾਲੀਵੁੱਡ ਦੇ ਨਰਮ ਲੋਕਾਂ ਨੂੰ ਨਿਸ਼ਾਨਾ ਬਣਾਇਆ। ਉਹ ਆਪਣੇ ਡੈਡੀ ਨਾਲ ਪੰਗਾ ਨਾ ਲਵੇ। ਮੈਂ ਕਰਨ ਜੌਹਰ ਅਤੇ ਅਨੁਰਾਗ ਕਸ਼ਯਪ ਨਹੀਂ ਹਾਂ, ਮੈਂ ਉਸ ਦਾ ਡੈਡੀ ਹਾਂ।''

 

ਦੱਸ ਦਈਏ ਕਿ ਮੀਕਾ ਸਿੰਘ ਨੇ ਕੇ. ਆਰ. ਕੇ 'ਤੇ ਇਕ ਗੀਤ ਵੀ ਬਣਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਗੀਤ ਦੀ ਵੀਡੀਓ ਨੂੰ ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।


ਦੱਸਣਯੋਗ ਹੈ ਕਿ ਕੇ. ਆਰ. ਕੇ. ਨੇ ਮੀਕਾ ਸਿੰਘ ਨੂੰ ਟਵਿੱਟਰ 'ਤੇ ਬਲਾਕ ਕੀਤਾ ਹੈ। ਇਸ ਤੋਂ ਪਹਿਲਾਂ ਮੀਕਾ ਸਿੰਘ ਨੇ ਸਲਮਾਨ ਖ਼ਾਨ ਦੇ ਕੇ. ਆਰ. ਕੇ. ਖ਼ਿਲਾਫ਼ ਮਾਣਹਾਨੀ ਦੇ ਕੇਸ ਦਾ ਸਮਰਥਨ ਕੀਤਾ ਹੈ। ਮੀਕਾ ਸਿੰਘ ਨੇ ਇਹ ਵੀ ਕਿਹਾ ਕਿ ਉਹ ਸਲਮਾਨ ਖ਼ਾਨ ਤੋਂ ਨਾਰਾਜ਼ ਹਨ। ਕਿਉਂਕਿ ਉਸ ਨੂੰ ਕੇ. ਆਰ. ਕੇ. ਖ਼ਿਲਾਫ਼ ਪਹਿਲਾਂ ਹੀ ਅਜਿਹੀ ਕਾਰਵਾਈ ਕਰਨੀ ਚਾਹੀਦੀ ਸੀ।
 


author

sunita

Content Editor

Related News