ਮੀਕਾ ਸਿੰਘ ਰਚਾਉਣਗੇ ਟੀ. ਵੀ. ’ਤੇ ਸਵੰਬਰ, ਰਿਐਲਿਟੀ ਸ਼ੋਅ ’ਚ ਲੱਭਣਗੇ ਲਾੜੀ
Monday, Feb 28, 2022 - 04:13 PM (IST)

ਮੁੰਬਈ (ਬਿਊਰੋ)– ਨੈਸ਼ਨਲ ਟੀ. ਵੀ. ’ਤੇ ਤੁਸੀਂ ਹੁਣ ਤਕ ਕਈ ਸਿਤਾਰਿਆਂ ਨੂੰ ਆਪਣੇ ਸਾਥੀ ਦੀ ਭਾਲ ਕਰਦੇ ਦੇਖ ਚੁੱਕੇ ਹੋ। ਟੀ. ਵੀ. ’ਤੇ ਸਾਥੀ ਲੱਭਣ ਦਾ ਟਰੈਂਡ ਕਾਫੀ ਪਹਿਲਾਂ ਤੋਂ ਚੱਲ ਰਿਹਾ ਹੈ। ਰਤਨ ਰਾਜਪੂਤ, ਰਾਖੀ ਸਾਵੰਤ ਵਰਗੇ ਮਸ਼ਹੂਰ ਸਿਤਾਰੇ ਟੀ. ਵੀ. ’ਤੇ ਸਵੰਬਰ ਰਚਾ ਚੁੱਕੇ ਹਨ।
ਪਰ ਹੁਣ ਬਾਲੀਵੁੱਡ ਦੇ ਮੋਸਟ ਫੇਮਸ ਸਿੰਗਰ ਮੀਕਾ ਸਿੰਘ ਇਕ ਰਿਐਲਿਟੀ ਸ਼ੋਅ ’ਚ ਆਪਣੀ ਲਾੜੀ ਦੀ ਭਾਲ ਕਰਦੇ ਨਜ਼ਰ ਆ ਸਕਦੇ ਹਨ। ਜੀ ਹਾਂ, ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਮੀਕਾ ਸਿੰਘ ਟੀ. ਵੀ. ’ਤੇ ਆਪਣਾ ਸਵੰਬਰ ਰਚਾਉਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਬਾਨਾ ਆਜ਼ਮੀ ਦੀ ਭਤੀਜੀ ਨਾਲ ਕੈਬ ਡਰਾਈਵਰ ਨੇ ਕੀਤੀ ਅਜਿਹੀ ਹਰਕਤ, ਅਦਾਕਾਰਾ ਨੇ ਬਿਆਨ ਕੀਤਾ ਦਰਦ
ਈ-ਟਾਈਮਜ਼ ਨੂੰ ਸੂਤਰ ਨੇ ਦੱਸਿਆ, ‘ਇਹ ਰਿਐਲਿਟੀ ਸ਼ੋਅ ਪਹਿਲਾਂ ਹੋ ਚੁੱਕੇ ਸਵੰਬਰ ਵਾਂਗ ਹੀ ਹੋਵੇਗਾ। ਸ਼ੋਅ ਨੂੰ ਕੁਝ ਹੀ ਮਹੀਨਿਆਂ ’ਚ ਆਨ ਏਅਰ ਕਰਨ ਦੀ ਪਲਾਨਿੰਗ ਹੈ।’
ਸੂਤਰ ਨੇ ਅੱਗੇ ਦੱਸਿਆ, ‘ਮੀਕਾ ਸਿੰਘ ਸ਼ੋਅ ’ਚ ਵਿਆਹ ਨਹੀਂ ਕਰਵਾਉਣਗੇ। ਉਹ ਸਿਰਫ ਮੰਗਣੀ ਕਰਵਾਉਣਗੇ ਤੇ ਉਸ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਗੇ।’ ਸੂਤਰ ਨੇ ਇਹ ਵੀ ਕਿਹਾ, ‘ਸ਼ੋਅ ਦਾ ਹਿੱਸਾ ਬਣਨ ਲਈ ਮੀਕਾ ਸਿੰਘ ਕਾਫੀ ਉਤਸ਼ਾਹਿਤ ਹਨ। ਦੇਸ਼ ਭਰ ਤੋਂ ਮੁਕਾਬਲੇਬਾਜ਼ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।