ਗਾਇਕ ਮੀਕਾ ਸਿੰਘ ਨੇ ਖ਼ਰੀਦਿਆ ਪ੍ਰਾਈਵੇਟ ਆਈਲੈਂਡ, 7 ਕਿਸ਼ਤੀਆਂ ਤੇ 10 ਘੋੜਿਆਂ ਦੇ ਬਣੇ ਮਾਲਕ (ਵੀਡੀਓ)

Thursday, Sep 29, 2022 - 10:27 AM (IST)

ਗਾਇਕ ਮੀਕਾ ਸਿੰਘ ਨੇ ਖ਼ਰੀਦਿਆ ਪ੍ਰਾਈਵੇਟ ਆਈਲੈਂਡ, 7 ਕਿਸ਼ਤੀਆਂ ਤੇ 10 ਘੋੜਿਆਂ ਦੇ ਬਣੇ ਮਾਲਕ (ਵੀਡੀਓ)

ਚੰਡੀਗੜ੍ਹ (ਬਿਊਰੋ) : ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਸਮੇਂ ਪਹਿਲਾਂ ਹੀ ਮੀਕਾ ਸਿੰਘ ਅਦਾਕਾਰਾ ਅਕਾਂਸ਼ਾ ਪੁਰੀ ਨੂੰ ਆਪਣਾ ਜੀਵਨਸਾਥੀ ਚੁਣ ਕੇ ਮੀਕਾ ਸਿੰਘ ਸੁਰਖੀਆਂ 'ਚ ਆਏ ਸਨ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੀਕਾ ਸਿੰਘ ਨੇ ਇੱਕ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ 'ਚ ਆ ਗਏ ਹਨ। ਇਨ੍ਹੀਂ ਦਿਨੀਂ ਮੀਕਾ ਸਿੰਘ ਆਈਲੈਂਡ 'ਚ ਸਮਾਂ ਬਤੀਤ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਕਿਸ਼ਤੀ ਚਲਾ ਰਹੇ ਹਨ। ਕਿਸ਼ਤੀ 'ਤੇ MS ਯਾਨੀਕਿ ਮੀਕਾ ਸਿੰਘ ਲਿਖਿਆ ਹੋਇਆ ਹੈ। ਇਸ ਕਿਸ਼ਤੀ ਦੇ ਨੇੜੇ ਉਨ੍ਹਾਂ ਦੇ ਬਾਡੀਗਾਰਡਸ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਮੀਕਾ ਪੂਰੀ ਮਸਤੀ ਦੇ ਮੂਡ 'ਚ ਨਜ਼ਰ ਆ ਰਿਹਾ ਹੈ।

PunjabKesari

ਦੱਸ ਦਈਏ ਕਿ ਮੀਡੀਆ ਰਿਪੋਰਟਸ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇੱਕ ਵਾਟਰ ਆਈਲੈਂਡ ਦੇ ਨਾਲ-ਨਾਲ 7 ਕਿਸ਼ਤੀਆਂ ਅਤੇ 10 ਘੋੜੇ ਵੀ ਖ਼ਰੀਦੇ ਹਨ। ਮੀਕਾ ਸਿੰਘ ਆਲੀਸ਼ਾਨ ਗੱਡੀਆਂ ਅਤੇ ਬੰਗਲਿਆਂ ਦਾ ਵੀ ਸ਼ੌਕ ਰੱਖਦੇ ਹਨ। ਹਲਾਂਕਿ ਮੀਕਾ ਸਿੰਘ ਨੇ ਇਹ ਆਈਲੈਂਡ ਕਿਥੇ ਅਤੇ ਕਿਸ ਕੀਮਤ 'ਤੇ ਖਰੀਦੀਆ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਕਾ ਸਿੰਘ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਸਰ, ਕੁਝ ਹੋਰ ਵੀਡੀਓਜ਼ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਪ੍ਰਾਈਵੇਟ ਆਈਲੈਂਡ ਦੀ ਝਲਕ ਦੇਖ ਸਕੀਏ।

ਵਰਕ ਫਰੰਟ ਦੀ ਗੱਲ ਕਰੀਏ ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਮੀਕਾ ਸਿੰਘ ਨੇ ਕਈ ਬਾਲੀਵੁੱਡ ਫ਼ਿਲਮਾਂ 'ਚ ਗੀਤ ਗਾਏ ਹਨ। ਮੀਕਾ ਸਿੰਘ ਦੇ ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਹਨ। ਮੀਕਾ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਫ਼ਿਲਮਾਂ 'ਚ ਗਾਉਣ ਤੋਂ ਪਹਿਲਾਂ ਉਹ ਕੀਰਤਨ ਕਰਦੇ ਸਨ ਪਰ 1998 'ਚ ਉਨ੍ਹਾਂ ਦੇ ਗੀਤ 'ਸਾਵਨ ਮੈਂ ਲੱਗ ਗਈ ਆਗ' ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿੱਤੀ।

PunjabKesari


author

sunita

Content Editor

Related News