‘ਮੈਟਰੋ... ਇਨ ਦਿਨੋਂ’ ਨੇ ਹੁਣ ਤੱਕ ਭਾਰਤ ’ਚ 36.76 ਕਰੋੜ ਦਾ ਕਾਰੋਬਾਰ ਕੀਤਾ
Monday, Jul 14, 2025 - 03:04 PM (IST)

ਮੁੰਬਈ- ਫਿਲਮ ‘ਮੈਟਰੋ...ਇਨ ਦਿਨੋਂ’ ਬਾਕਸ ਆਫਿਸ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਖ਼ਤ ਮੁੁਕਾਬਲੇ ਦੇ ਬਾਵਜੂਦ ਫਿਲਮ ਨੇ ਆਪਣੇ ਦੂਜੇ ਸ਼ਨੀਵਾਰ ਨੂੰ ਕਮਾਈ ਵਿਚ ਸ਼ਾਨਦਾਰ ਉਛਾਲ ਦਰਜ ਕੀਤਾ, ਜਿਸ ਦੇ ਨਾਲ ਦਰਸ਼ਕਾਂ ਨਾਲ ਇਸ ਦਾ ਜੋੜ ਹੋਰ ਵੀ ਪੁਖ਼ਤਾ ਹੋ ਗਿਆ। 9ਵੇਂ ਦਿਨ, ਫਿਲਮ ਸਿਨੇਮਾ ਪ੍ਰੇਮੀਆਂ ਦੀ ਪਹਿਲੀ ਪਸੰਦ ਬਣੀ ਰਹੀ ਅਤੇ ਭਾਰਤ ਵਿਚ ਕੁਲ 36.76 ਕਰੋੜ ਰੁਪਏ ਦੀ ਕਮਾਈ ਕੀਤੀ।
ਮਾਮੂਲੀ ਸ਼ੁਰੂਆਤ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸ ’ਤੇ ਪਕੜ ਮਜ਼ਬੂਤ ਬਣਾਈ ਰੱਖੀ ਅਤੇ 8 ਦਿਨ ਵਿਚ ਭਾਰਤ ਵਿਚ 32 ਕਰੋਡ਼ ਦੀ ਕਮਾਈ ਕੀਤੀ, ਜੋ ਜ਼ਬਰਦਸਤ ਪ੍ਰਚਾਰ ਅਤੇ ਦਰਸ਼ਕਾਂ ਦੀ ਸੱਚੀ ਸਲਾਹਣਾ ਦਾ ਨਤੀਜਾ ਹੈ। ਅਨੁਰਾਗ ਬਸੁ ਦੁਆਰਾ ਨਿਰਦੇਸ਼ਿਤ ‘ਮੈਟਰੋ...ਇਨ ਦਿਨੋਂ’ ਮਹਾਨਗਰੀਏ ਪਿਛੋਕੜ ਦੀ ਉਥਲ-ਪੁਥਲ ਭਰੀ ’ਤੇ ਆਧਾਰਿਤ ਪ੍ਰੇਮ, ਦਿਲ ਟੁੱਟਣ ਅਤੇ ਦੂੱਜੇ ਮੌਕਿਆਂ ਦੀਆਂ ਕਹਾਣੀਆਂ ਨਾਲ ਭਰੀ ਹੈ। 4 ਜੁਲਾਈ ਨੂੰ ਰਿਲੀਜ਼ ਹੋਈ ਫਿਲਮ ਨੇ ਇਕ ਸਥਿਰ ਸ਼ੁਰੂਆਤ ਕੀਤੀ।
ਫਿਲਮ ਦੀ ਹੌਲੀ ਰਫ਼ਤਾਰ ਨਾਲ ਅੱਗੇ ਵਧਣਾ ਆਸਜਨਕ ਸੰਕੇਤ ਹੈ। ਜਿਵੇਂ-ਜਿਵੇਂ ਇਹ ਗੱਲ ਫੈਲਦੀ ਹੈ ‘ਮੈਟਰੋ...ਇਨ ਦਿਨੋਂ’ ਹਰ ਲੰਘਦੇ ਦਿਨ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ। ‘ਸੁਪਰਮੈਨ’, ‘ਐੱਫ1’ ਅਤੇ ਹੋਰ ਗਲੋਬਲ ਫਿਲਮਾਂ ਵਰਗੀਆਂ ਵੱਡੀਆਂ ਰਿਲੀਜ਼ ਵਿਚਾਲੇ ‘ਮੈਟਰੋ...ਇਨ ਦਿਨੋਂ’ ਚੁੱਪਚਾਪ ਆਪਣੀ ਹਾਜ਼ਰੀ ਦਰਜ ਕਰਾ ਰਹੀ ਹੈ।